ਖਬਰਾਂਮਨੋਰੰਜਨ

ਕਾਮੇਡੀਅਨ ਤੀਰਥ ਆਨੰਦ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼

ਮੁੰਬਈ-ਕੋਰੋਨਾ ਮਹਾਮਾਰੀ ਅਤੇ ਤੰਗਹਾਲੀ ’ਚੋਂ ਲੰਘ ਰਹੇ ਤੀਰਥਾਨੰਦ ਰਾਓ ਨੇ 27 ਦਸੰਬਰ ਦੀ ਸ਼ਾਮ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।ਤੀਰਥਾਨੰਦ ਕਪਿਲ ਸ਼ਰਮਾ ਸ਼ੋਅ ‘ਚ ਵੀ ਕੰਮ ਕਰ ਚੁੱਕੇ ਹਨ। ਤੀਰਥਾਨੰਦ ਇੱਕ ਵਧੀਆ ਮਿਮਿਕਰੀ ਕਲਾਕਾਰ ਵੀ ਹੈ। ਉਸਨੇ ਕਈ ਫਿਲਮਾਂ ਅਤੇ ਸ਼ੋਅ ਕੀਤੇ ਹਨ। ਹਾਲਾਂਕਿ ਗੁਆਂਢੀਆਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਦੀ ਜਾਨ ਬਚਾਈ ਜਾ ਸਕੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਤੀਰਥਾਨੰਦ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਮੈਂ ਜ਼ਹਿਰ ਖਾ ਲਿਆ ਸੀ। ਆਰਥਿਕ ਤੰਗੀ ਦੇ ਨਾਲ-ਨਾਲ ਮੇਰੇ ਪਰਿਵਾਰਕ ਮੈਂਬਰ ਵੀ ਮੈਨੂੰ ਛੱਡ ਕੇ ਚਲੇ ਗਏ ਹਨ। ਜਦੋਂ ਮੈਂ ਜ਼ਹਿਰ ਖਾ ਲਿਆ ਤਾਂ ਕੋਈ ਮੈਨੂੰ ਮਿਲਣ ਨਹੀਂ ਆਇਆ। ਮੈਂ ਕਰਜ਼ੇ ਵਿੱਚ ਡੁੱਬਿਆ ਹਾਂ। ਮੈਂ ਘਰ ਵਿਚ ਇਕੱਲਾ ਰਹਿੰਦਾ ਹਾਂ। ਮੇਰੇ ਪਰਿਵਾਰ ਨੇ ਮੇਰੇ ਇਲਾਜ ਲਈ ਇੱਕ ਪੈਸਾ ਵੀ ਨਹੀਂ ਲਗਾਇਆ ਹੈ। ਪਤਨੀ ਨੇ ਦੂਜਾ ਵਿਆਹ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਤੀਰਥਾਨੰਦ ਅਸਲ ਜ਼ਿੰਦਗੀ ਵਿੱਚ ਵੀ ਨਾਨਾ ਪਾਟੇਕਰ ਦੇ ਬਹੁਤ ਵੱਡੇ ਫੈਨ ਹਨ। ਉਹ ਨਾਨਾ ਪਾਟੇਕਰ ਦੀ ਦਿੱਖ ਲਈ ਵੀ ਮਸ਼ਹੂਰ ਹੈ। ਉਹ ਕਈ ਵਾਰ ਨਾਨਾ ਪਾਟੇਕਰ ਦੀ ਨਕਲ ਵੀ ਕਰ ਚੁੱਕੇ ਹਨ। ਸੋਸ਼ਲ ਮੀਡੀਆ ‘ਤੇ ਨਾਨਾ ਨਾਲ ਉਨ੍ਹਾਂ ਦੀਆਂ ਤਸਵੀਰਾਂ ਵੀ ਹਨ।

Comment here