ਕਸ਼ਮੀਰ-ਸ਼੍ਰੀਨਗਰ ਦੇ ਨਵਾ ਕਦਲ ਇਲਾਕੇ ਦੇ ਰਹਿਣ ਵਾਲੇ ਮਸ਼ਹੂਰ ਟਰਾਂਸਜੈਂਡਰ ਸਿੰਗਰ ਅਬਦੁਲ ਰਾਸ਼ਿਦ ਹੁਣ ਇਸ ਦੁਨੀਆ ’ਚ ਨਹੀਂ ਰਹੇ। ਰਾਸ਼ਿਦ ਨੇ ਐਸਐਮਐਚਐਸ ਹਸਪਤਾਲ ’ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ 12 ਵਜੇ ਉਨ੍ਹਾਂ ਦਾ ਦਿਹਾਂਤ ਹੋਇਆ।
ਰੇਸ਼ਮਾ ਨਾਂ ਨਾਲ ਮਸ਼ਹੂਰ ਰਾਸ਼ਿਦ ਆਪਣੇ ਗੀਤਾਂ ‘ਹੈ ਹੈ ਵੇਸਾਈ, ਯਾਰ ਹੈ ਤਦੇਵਨਾਸ’ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਗੀਤ ਜ਼ਿਆਦਾਤਰ ਵੱਖ-ਵੱਖ ਵਿਆਹ ਸਮਾਰੋਹਾਂ ’ਚ ਗਾਏ ਜਾਂਦੇ ਹਨ।
Comment here