ਅਪਰਾਧਸਿਆਸਤਖਬਰਾਂਦੁਨੀਆ

ਕਰਾਚੀ ਦੇ ਸੁਪਰਮਾਰਟ ’ਚ ਲੁੱਟ ਦੌਰਾਨ 4 ਸਾਲਾ ਬੱਚੀ ਦੀ ਮੌਤ

ਕਰਾਚੀ-ਸਥਾਨਕ ਮੀਡੀਆ ਅਨੁਸਾਰ ਇੱਥੋਂ ਦੇ ਇਕ ਸੁਪਰਮਾਰਟ ਵਿਚ ਲੁੱਟ ਦੌਰਾਨ ਇਕ 4 ਸਾਲ ਦੀ ਬੱਚੀ ਦੀ ਮੌਤ ਹੋ ਗਈ। ਮਾਰਟ ਦੇ ਮੈਨੇਜਰ ਦੇ ਹਵਾਲੇ ਨਾਲ ਦਿ ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਸ਼ਾਹ ਲਤੀਫ ਟਾਊਨ ਵਿਚ ਸਥਿਤ ਇਕ ਮਾਰਟ ਵਿਚ ਬੁੱਧਵਾਰ ਰਾਤ 8 ਵਜੇ ਦੇ ਕਰੀਬ 6 ਹਥਿਆਰਬੰਦ ਵਿਅਕਤੀ ਦਾਖ਼ਲ ਹੋਏ ਅਤੇ ਬੰਦੂਕ ਦੀ ਨੋਕ ’ਤੇ ਸਾਰੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ।
ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਲੁਟੇਰੇ ਮਾਰਟ ਵਿਚੋਂ 78,500 ਰੁਪਏ ਲੁੱਟ ਕੇ ਲੈ ਗਏ। ਜ਼ਖ਼ਮੀ ਕੁੜੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਹ ਬੱਚ ਨਹੀਂ ਸਕੀ। ਦਿ ਨਿਊਜ਼ ਇੰਟਰਨੈਸ਼ਨਲ ਮੁਤਾਬਕ ਉਸ ਦੇ ਭਰਾ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲਸ ਨੇ ਮੈਨੇਜਰ ਦੀ ਨਿਗਰਾਨੀ ਵਿਚ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Comment here