ਖਬਰਾਂਚਲੰਤ ਮਾਮਲੇਦੁਨੀਆ

ਕਰਾਚੀ ’ਚ ਹਿੰਦੂ ਮਹਿਲਾ ਮੇਵੇ ਵੇਚ ਕੇ ਚਲਾ ਰਹੀ ਘਰ ਦੀ ਰੋਜ਼ੀ-ਰੋਟੀ

ਪਾਕਿਸਤਾਨ-ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਦੀ ਸੂਖਮ ਅਰਥ ਵਿਵਸਥਾ ਦਾ ਅਹਿਮ ਹਿੱਸਾ ਹੈ, ਜਿੱਥੇ ਹਰ ਸਾਲ ਹਜ਼ਾਰਾਂ ਪ੍ਰਵਾਸੀ ਆਉਂਦੇ ਹਨ। ਕਰਾਚੀ ਦੀ ਅਰਥ-ਵਿਵਸਥਾ ’ਚ ਸੁੱਕੇ ਮੇਵੇ ਦੇ ਕਾਰੋਬਾਰ ਦਾ 40 ਫ਼ੀਸਦੀ ਯੋਗਦਾਨ ਹੈ। ਬਨਾਰਸੀ ਸਾੜ੍ਹੀ ਅਤੇ ਲਾਲ ਚੂੜੀਆਂ ਪਾ ਕੇ 30 ਸਾਲਾਂ ਦੀ ਸਵਿਤਾ ਕਰਾਚੀ ’ਚ ਫੁੱਟਪਾਥ ’ਤੇ ਸੁੱਕੇ ਮੇਵੇ ਵੇਚ ਕੇ ਆਪਣਾ ਘਰ ਚਲਾਉਂਦੀ ਹੈ ਪਰ ਘੱਟਗਿਣਤੀ ਹਿੰਦੂ ਸੰਗਠਨ ਦੇ ਹੋਣ ਕਾਰਨ ਕੁਝ ਦੁਕਾਨਦਾਰ ਅਕਸਰ ਹੀ ਉਸ ਨਾਲ ਝਗੜਦੇ ਰਹਿੰਦੇ ਹਨ, ਜਿਨ੍ਹਾਂ ’ਚ ਜ਼ਿਆਦਾਤਰ ਪਸ਼ਤੂਨ ਸੰਗਠਨ ਤੋਂ ਹਨ।
ਸਵਿਤਾ ਦੀ ਤਰ੍ਹਾਂ ਕਰੀਬ 200 ਔਰਤਾਂ ਏਂਪ੍ਰੇਸ ਮਾਰਕਿਟ ਵਿਚ ਮੇਵੇ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੀਆਂ ਹਨ, ਹਾਲਾਂਕਿ ਇਨ੍ਹਾਂ ਔਰਤਾਂ ਲਈ ਜ਼ਿੰਦਗੀ ਆਸਾਨ ਨਹੀਂ ਹੈ।
ਸਵਿਤਾ ਨੇ ਦੱਸਿਆ ਕਿ ਮੇਰੀ ਦਾਦੀ ਅਤੇ ਨਾਨੀ ਨੇ 1965 ਦੀ ਜੰਗ ਤੋਂ ਬਾਅਦ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਿਰ ਮੇਰੀ ਮਾਂ, ਭੈਣ ਅਤੇ ਹੁਣ ਮੈਂ ਇਹ ਕੰਮ ਕਰ ਰਹੀ ਹਾਂ। ਇਕ ਹੋਰ ਹਿੰਦੂ ਔਰਤ ਨੇ ਕਿਹਾ ਕਿ ਕੁਝ ਦੁਕਾਨਦਾਰ ਜ਼ਿਆਦਾਤਰ ਪਸ਼ਤੂਨ ਭਾਈਚਾਰੇ ਦੇ ਹਨ, ਜੋ ਸਾਡੇ ਨਾਲ ਲੜਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਦੇ ਕਾਰੋਬਾਰ ਨੂੰ ਖ਼ਰਾਬ ਕਰ ਰਹੇ ਹਾਂ ਅਤੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।

Comment here