ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਕਰਤਾਰਪੁਰ ਕੋਰੀਡੋਰ ਰਸਤੇ ਦੇ ਪੁਲ ਦਾ ਕੰਮ ਲਟਕਿਆ

ਇਸਲਾਮਾਬਾਦ-ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਣ ਵਾਲੇ ਕੋਰੀਡੋਰ ’ਤੇ ਗ੍ਰਹਿਣ ਲੱਗ ਗਿਆ ਹੈ। ਡੇਰਾ ਬਾਬਾ ਨਾਨਕ ਦੇ ਕੁਝ ਅੱਗੇ ਰਾਵੀ ਦਰਿਆ ’ਤੇ ਜਿਸ ਪੁਲ ਦਾ ਨਿਰਮਾਣ ਪਾਕਿਸਤਾਨ ਸਰਕਾਰ ਨੇ ਕਰਨਾ ਸੀ, ਉਸ ਸਬੰਧੀ ਪਾਕਿਸਤਾਨ ਦੀ ਨਵੀਂ ਸਰਕਾਰ ਵੱਲੋਂ ਫੰਡ ਜਾਰੀ ਨਾ ਕਰਨ ਕਾਰਨ ਪਾਕਿਸਤਾਨ ਦੀ ਜ਼ਮੀਨ ’ਤੇ ਬਣਨ ਵਾਲੇ ਪੁਲ ਦਾ ਕੰਮ ਰੁਕ ਗਿਆ ਹੈ। ਇਸ ਪੁਲ ਨਿਰਮਾਣ ਵਿਚ ਦਿਖਾਈ ਸੁਸਤੀ ਕਾਰਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਨੇ ਆਪਣੇ ਹਿੱਸੇ ਦੇ ਪੁਲ ਦਾ ਨਿਰਮਾਣ ਪੂਰਾ ਕਰ ਲਿਆ ਹੈ। ਪਾਕਿਸਤਾਨ ਸਰਕਾਰ ਨੇ ਇਸ ਪੁਲ ਦਾ ਨਿਰਮਾਣ ਜੁਲਾਈ 2022 ਤੱਕ ਪੂਰਾ ਕਰਨਾ ਸੀ, ਜਦਕਿ ਤਿੰਨ ਮਹੀਨੇ ਦਾ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲ ਦਾ ਕੰਮ 10-15 ਫ਼ੀਸਦੀ ਹੀ ਪੂਰਾ ਹੋਇਆ ਹੈ।

Comment here