ਸਿਆਸਤਸਿਹਤ-ਖਬਰਾਂਖਬਰਾਂ

ਕਈ ਰਾਜਾਂ ‘ਚ ਕੋਰੋਨਾ ਪਾਬੰਦੀਆਂ ਸਖ਼ਤ

ਦਿੱਲੀ- ਬੀਤੇ ਦਿਨ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਵਿਚ, ਕੋਰੋਨਾ ਪਾਬੰਦੀਆਂ ਨੂੰ ਲੈ ਕੇ ਕਈ ਫੈਸਲੇ ਲਏ ਗਏ। ਬੱਸਾਂ ਅਤੇ ਮੈਟਰੋ ਸਟੇਸ਼ਨਾਂ ਦੇ ਬਾਹਰ ਲੰਬੀਆਂ ਲਾਈਨਾਂ ਦੇ ਮੱਦੇਨਜ਼ਰ, ਹੁਣ ਮੈਟਰੋ ਅਤੇ ਬੱਸਾਂ ਪੂਰੀ ਸਮਰੱਥਾ ਨਾਲ ਚੱਲਣਗੀਆਂ, ਪਰ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਹੋਰ ਕੰਮਕਾਜੀ ਦਿਨਾਂ ‘ਤੇ, ਸਾਰੇ ਸਰਕਾਰੀ ਦਫ਼ਤਰਾਂ ਵਿਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹਰੇਕ ਨੂੰ ਦਫ਼ਤਰ ਆਉਣ ਦੀ ਮਨਾਹੀ ਹੋਵੇਗੀ। ਉਹ ਆਪਣੀਆਂ ਸੇਵਾਵਾਂ ਆਨਲਾਈਨ ਜਾਂ ਘਰ ਤੋਂ ਕੰਮ ਰਾਹੀਂ ਪ੍ਰਦਾਨ ਕਰਨਗੇ। ਪ੍ਰਾਈਵੇਟ ਦਫਤਰਾਂ ਨੂੰ ਸਿਰਫ 50 ਫੀਸਦੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਬਿਹਾਰ: ਬਿਹਾਰ ਸਰਕਾਰ ਨੇ ਕੋਰੋਨਾ ਸੰਕਰਮਣ ਦੀ ਰਫਤਾਰ ਨੂੰ ਰੋਕਣ ਲਈ 6 ਤੋਂ 21 ਜਨਵਰੀ ਤਕ ਰਾਤ ਦਾ ਕਰਫਿਊ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿਚ 50 ਫੀਸਦੀ ਹਾਜ਼ਰੀ ਨਾਲ ਹੀ ਕੰਮ ਕੀਤਾ ਜਾ ਸਕੇਗਾ। ਧਾਰਮਿਕ ਸਥਾਨ ਵੀ ਬੰਦ ਰਹਿਣਗੇ। ਮੰਦਰਾਂ ਵਿਚ ਸਿਰਫ਼ ਪੁਜਾਰੀ ਹੀ ਪੂਜਾ ਕਰਨਗੇ। ਰੈਸਟੋਰੈਂਟਾਂ ਅਤੇ ਢਾਬਿਆਂ ਵਿਚ 50 ਫੀਸਦੀ ਲੋਕ ਹੀ ਬੈਠ ਸਕਣਗੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਆਪਣੇ ਜਨਤਕ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਅੱਠਵੀਂ ਜਮਾਤ ਤਕ ਦੇ ਸਕੂਲ ਬੰਦ ਰਹਿਣਗੇ ਅਤੇ ਆਨਲਾਈਨ ਕਲਾਸਾਂ ਚੱਲਣਗੀਆਂ।
ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਵਿਚ 6 ਜਨਵਰੀ ਤੋਂ ਰਾਤ ਦਾ ਕਰਫਿਊ ਵਧਾ ਦਿੱਤਾ ਗਿਆ ਹੈ। ਹੁਣ ਇਹ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਗੂ ਰਹੇਗਾ। ਪਹਿਲਾਂ ਇਹ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਸੀ। ਸੂਬੇ ਦੇ 10ਵੀਂ ਜਮਾਤ ਤਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਕਰ ਸੰਕ੍ਰਾਂਤੀ ਤਕ ਛੁੱਟੀ ਰਹੇਗੀ। ਇਸ ਦੌਰਾਨ ਉਸ ਦਾ ਟੀਕਾਕਰਨ ਜਾਰੀ ਰਹੇਗਾ।

Comment here