ਅਪਰਾਧਸਿਆਸਤਖਬਰਾਂ

ਐੱਮ ਪੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ-ਵਿਦੇਸ਼ੀ ਫੋਨ ਨੰਬਰਾਂ ਤੋਂ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਕਈ ਵੰਡੇ ਅਸਰ ਰਸੂਖ ਵਾਲੇ ਵਿਅਕਤੀਆਂ ਅਤੇ ਆਗੂਆਂ ਨੂੰ ਆ ਚੁੱਕੀਆਂ ਹਨ ਅਤੇ ਹੁਣ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੁ ਨੂੰ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਨੂੰ ਖਤਰਾ ਬਣਿਆ ਬਣਿਆ ਦੱਸਿਆ ਜਾ ਰਿਹਾ ਹੈ। ਮੈਂਬਰ ਪਾਰਲੀਮੈਂਟ ਨੂੰ ਵਿਦੇਸ਼ੀ ਫੋਨ ਨੰਬਰ ਤੋਂ ਫੋਨ ਰਾਹੀਂ ਧਮਕੀ ਮਿਲੀ ਹੈ, ਜਿਸ ਸਬੰਧ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਜਾਣੂੰ ਕਰਵਾ ਦਿੱਤਾ ਹੈ।
ਫੋਨ ਰਾਹੀਂ ਧਮਕੀ ਦੇਣ ਵਾਲਾ ਵਿਅਕਤੀ ਖੁਦ ਨੂੰ ਕਿਸੇ ਬਘੇਲ ਸਿੰਘ ਅਮਰੀਕਾ ਨਾਮੀ ਵਿਅਕਤੀ ਦਾ ਬੰਦਾ ਦੱਸ ਰਿਹਾ ਹੈ ਅਤੇ ਕਹਿ ਰਿਹਾ ਹੈ ਬਿੱਟੂ ਨੂੰ ਕਹਿ ਦਿਓ ਕਿ ਉਹ ਬੰਦੀ ਸਿੰਘਾਂ ਵਿਰੁੱਧ ਬੋਲਣੋ ਹਟ ਜਾਵੇ ਨਹੀਂ ਤਾਂ ਫਿਰ ਦੀ ਖੈਰ ਨਹੀਂ। ਉਸ ਨੇ ਕਿਹਾ ਕਿ ਬਿੱਟੂ ਨੂੰ ਉਸ ਨੇ ਬੰਦੇ ਦਾ ਪੁੱਤ ਬਣਾਉਣਾ ਹੈ। ਇਸ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਰਵਨੀਤ ਬਿੱਟੂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਆਡੀਓ ਕਲਿੱਪ ਅਤੇ ਫੋਨ ਨੰਬਰ ਪੁਲਿਸ ਨੂੰ ਜਮਾਂ ਕਰਵਾਏ ਗਏ ਹਨ।

Comment here