ਨੋਇਡਾ-ਉੱਤਰ ਪ੍ਰਦੇਸ਼ ਡਰੱਗ ਕੰਟਰੋਲ ਏ.ਕੇ. ਜੈਨ ਨੇ ਦੱਸਿਆ ਕਿ ਗੌਤਮਬੁੱਧ ਨਗਰ ‘ਚ ਸੈਕਟਰ 67 ‘ਚ ਸਥਿਤ ਦਵਾਈ ਕੰਪਨੀ ਮੈਰੀਅਨ ਬਾਇਓਟੈੱਕ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਉੱਤਰ ਪ੍ਰਦੇਸ਼ ਫੂਡ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ (ਐੱਫ.ਐੱਸ.ਡੀ.ਏ.) ਨੇ ਰੱਦ ਕਰ ਦਿੱਤਾ ਹੈ। ਜੈਨ ਨੇ ਦੱਸਿਆ ਕਿ ਉਜ਼ਬੇਕਿਸਤਾਨ ‘ਚ ਉਕਤ ਕੰਪਨੀ ਦਾ ਕਫ਼ ਸਿਰਪ ਪੀਣ ਨਾਲ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਸੀ। ਕੇਂਦਰੀ ਸਿਹਤ ਮੰਤਰਾਲਾ, ਕੇਂਦਰੀ ਡਰੱਗ ਮਾਨਕ ਕੰਟਰੋਲ ਸੰਗਠਨ (ਸੀ.ਡੀ.ਐੱਸ.ਸੀ.ਓ.), ਮੇਰਠ ਦੇ ਫੂਡ ਅਤੇ ਡਰੱਗ ਪ੍ਰਸ਼ਾਸਨ ਨੇ ਸੰਯੁਕਤ ਕਾਰਵਾਈ ‘ਚ ਕੰਪਨੀ ਤੋਂ ਦਵਾਈਆਂ ਦੇ 32 ਨਮੂਨੇ ਲਏ ਹਨ। ਅਜੇ ਤੱਕ ਇਸ ਦੀ ਰਿਪੋਰਟ ਨਹੀਂ ਆਈ ਹੈ।
ਐੱਫ.ਐੱਸ.ਡੀ.ਏ. ਨੇ ਕਫ਼ ਸਿਰਪ ਕੰਪਨੀ ਦਾ ਲਾਇਸੈਂਸ ਕੀਤਾ ਰੱਦ

Comment here