ਅਪਰਾਧਸਿਆਸਤਖਬਰਾਂਦੁਨੀਆ

ਉਈਗਰ ਕਤਲੇਆਮ ਨੂੰ ਦਬਾਈ ਰੱਖਣਾ ਚਾਹੁੰਦੈ ਚੀਨ-ਐਮਾ ਰੇਲੀ 

ਬੀਜਿੰਗ-ਸੰਯੁਕਤ ਰਾਸ਼ਟਰ ਦੀ ਸਾਬਕਾ ਕਰਮਚਾਰੀ ਐਮਾ ਰੇਲੀ ਨੇ ਚੀਨ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਕਿ ਚੀਨ ਸਰਕਾਰ ਉਈਗਰ ਕਤਲੇਆਮ ’ਤੇ ਜਵਾਬ ਦੇਣਾ ਤਾਂ ਦੂਰ ਇਸ ’ਤੇ ਚਰਚਾ ਵੀ ਨਹੀਂ ਚਾਹੁੰਦੀ, ਬਲਕਿ ਇਸ ਨੂੰ ਪੂਰੀ ਤਰ੍ਹਾਂ ਦਬਾਈ ਰੱਖਣਾ ਚਾਹੁੰਦਾ ਹੈ। ਜਿਨਪਿੰਗ ਸਰਕਾਰ ਦੇ ਖ਼ਿਲਾਫ ਦੁਨੀਆ ’ਚ ਆਵਾਜ਼ ਉਠਾਉਣ ਵਾਲੇ ਚੀਨੀ ਨਾਗਰਿਕਾਂ ਦੇ ਦਮਨ ਲਈ ਚੀਨ ਮਨੁੱਖੀ ਅਧਿਕਾਰਾਂ ਦੀ ਚੋਟੀ ਦੀ ਵਿਸ਼ਵ ਪੱਧਰੀ ਸੰਸਥਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਦਫਤਰ (ਓ. ਐੱਚ. ਸੀ. ਐੱਚ. ਆਰ.) ਤੋਂ ਹੀ ਜਾਸੂਸੀ ਕਰਵਾਉਂਦਾ ਹੈ। ਰੇਲੀ ਨੇ ਦਾਅਵਾ ਕੀਤਾ, ਚੀਨੀ ਸਰਕਾਰ ਨੇ 20 ਤੋਂ 25 ਲੋਕਾਂ ਦੀ ਓ. ਐੱਚ. ਸੀ. ਐੱਚ. ਆਰ. ਤੋਂ ਜਾਸੂਸੀ ਕਰਾਈ, ਜਿਸ ਦੇ ਆਧਾਰ ’ਤੇ ਉਨ੍ਹਾਂ ’ਚੋਂ ਕਈ ਲੋਕ ਚੀਨ ਦੀਆਂ ਜੇਲ੍ਹਾਂ ’ਚ ਬੰਦ ਹਨ, ਮਾਰ ਦਿੱਤੇ ਗਏ ਹਨ। ਬੀਤੇ ਹਫ਼ਤੇ ਓ. ਐੱਚ. ਸੀ. ਐੱਚ. ਆਰ. ਨੇ ਪ੍ਰੈੱਸ ਨਾਲ ਗੱਲ ਕਰਨ ਤੇ ਸੋਸ਼ਲ ਮੀਡੀਆ ਦੀ ਵਰਤੋਂ ਦੀ ਮਨਾਹੀ ਦੇ ਨਿਰਦੇਸ਼ ਦੀ ਉਲੰਘਣਾ ’ਤੇ ਰੇਲੀ ਨੂੰ ਨੌਕਰੀ ਤੋਂ ਕੱਢਿਆ ਸੀ। ਕੁਝ ਦਿਨ ਪਹਿਲਾਂ ਤਕ ਉਨ੍ਹਾਂ ਨੂੰ ਵਿ੍ਹਸਲਬਲੋਅਰ ਦੇ ਤੌਰ ’ਤੇ ਵਿਸ਼ੇਸ਼ ਸੁਰੱਖਿਆ ਦਿੱਤੀ ਗਈ ਸੀ।

Comment here