ਅਪਰਾਧਖਬਰਾਂਚਲੰਤ ਮਾਮਲੇ

ਇਮਰਾਨ ਖ਼ਾਨ ਦੀਆਂ ਸਾਬਕਾ ਪਤਨੀਆਂ ਨੇ ਹਮਲੇ ਦੀ ਕੀਤੀ ਨਿੰਦਾ

ਲਾਹੌਰ-ਪੰਜਾਬ ਸੂਬੇ ਦੇ ਵਜ਼ੀਰਾਬਾਦ ਸ਼ਹਿਰ ਦੇ ਅੱਲ੍ਹਾਵਾਲਾ ਚੌਕ ਨੇੜੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਸਾਬਕਾ ਪਤਨੀਆਂ ਨੇ ਉਨ੍ਹਾਂ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਗੱਲ ’ਤੇ ਰਾਹਤ ਪ੍ਰਗਟਾਈ ਕਿ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਹੈ। ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਖਾਨ ਨੇ 3 ਵਿਆਹ ਕਰਵਾਏ ਹਨ। 2 ਵਿਆਹ ਉਨ੍ਹਾਂ ਦੇ ਤਲਾਕ ਨਾਲ ਖ਼ਤਮ ਹੋ ਗਏ। ਉਨ੍ਹਾਂ ਦਾ ਪਹਿਲਾ ਵਿਆਹ ਬ੍ਰਿਟੇਨ ਦੇ ਅਰਬਪਤੀ ਦੀ ਬੇਟੀ ਜੇਮਿਮਾ ਗੋਲਡਸਮਿਥ ਨਾਲ ਹੋਇਆ ਸੀ। ਉਨ੍ਹਾਂ ਤੋਂ ਖਾਨ ਦੇ ਦੋ ਪੁੱਤਰ ਹਨ। ਉਨ੍ਹਾਂ ਦਾ ਦੂਜਾ ਵਿਆਹ 2015 ’ਚ ਟੀ. ਵੀ. ਐਂਕਰ ਰੇਹਮ ਖਾਨ ਨਾਲ ਹੋਇਆ ਸੀ, ਜੋ ਸਿਰਫ਼ 10 ਮਹੀਨੇ ਹੀ ਰਿਹਾ। ਇਮਰਾਨ ਨੇ ਤੀਜਾ ਵਿਆਹ 2018 ’ਚ ਆਪਣੀ ‘ਰੂਹਾਨੀ ਗਾਈਡ’ ਬੁਸ਼ਰਾ ਮੇਨਕਾ ਨਾਲ ਕੀਤਾ ਸੀ।
ਖਾਨ ਦੀ ਸਾਬਕਾ ਪਤਨੀ ਗੋਲਡਸਮਿਥ ਨੇ ਇਸ ਗੱਲ ’ਤੇ ਰਾਹਤ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦੇ ਸਾਬਕਾ ਪਤੀ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੇ ਖਾਨ ਨੂੰ ਬਚਾਉਣ ਵਾਲੇ ਵਿਅਕਤੀ ਇਬਤੇਸਾਮ ਨੂੰ “ਹੀਰੋ” ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਨੇ ਹਮਲਾਵਰ ਨੂੰ ਫੜਨ ਵਾਲੇ ਵਿਅਕਤੀ ਦਾ ਧੰਨਵਾਦ ਕੀਤਾ ਹੈ। ਗੋਲਡਸਮਿਥ 2004 ਵਿੱਚ ਇਮਰਾਨ ਖਾਨ ਤੋਂ ਵੱਖ ਹੋ ਗਈ ਸੀ। ਦੱਸ ਦੇਈਏ ਕਿ ਇਮਰਾਨ ਖਾਨ ‘ਤੇ ਇਹ ਹਮਲਾ ਪੰਜਾਬ ਸੂਬੇ ਦੇ ਵਜ਼ੀਰਾਬਾਦ ਸ਼ਹਿਰ ਦੇ ਅੱਲ੍ਹਾਵਾਲਾ ਚੌਕ ਨੇੜੇ ਹੋਇਆ ਸੀ। ਉਹ ਛੇਤੀ ਚੋਣਾਂ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਤੱਕ ‘ਲੌਂਗ ਮਾਰਚ’ ਦੀ ਅਗਵਾਈ ਕਰ ਰਹੇ ਸਨ।

Comment here