ਅਪਰਾਧਖਬਰਾਂਚਲੰਤ ਮਾਮਲੇ

ਆਸਾਮ ਦੇ ਪੰਜ ਲੋਕ ਪਾਕਿ ਏਜੰਟਾਂ ਨੂੰ ਸਿਮ ਕਾਰਡ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ

ਗੁਹਾਟੀ-ਇਥੋਂ ਦੇ ਪੁਲਸ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਸਾਮ ਦੇ ਮੋਰੀਗਾਂਵ ਅਤੇ ਨਾਗਾਂਵ ਜ਼ਿਲ੍ਹਿਆਂ ਤੋਂ ਪਾਕਿਸਤਾਨ ਏਜੰਟਾਂ ਨੂੰ ਸਿਮ ਕਾਰਡ ਮੁਹੱਈਆ ਕਰਵਾਉਣ ਦੇ ਦੋਸ਼ ‘ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਈ ਮੋਬਾਇਲ ਫ਼ੋਨ, ਸਿਮ ਕਾਰਡ ਅਤੇ ਹੈਂਡਸੈੱਟ ਸਮੇਤ ਕਈ ਦੂਜੀਆਂ ਸਮੱਗਰੀਆਂ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਇਸਤੇਮਾਲ ਇਕ ਵਿਦੇਸ਼ੀ ਦੂਤਘਰ ਨਾਲ ਰੱਖਿਆ ਸੰਬੰਧੀ ਸੂਚਨਾਵਾਂ ਸਾਂਝੀਆਂ ਕਰਨ ਲਈ ਕੀਤਾ ਜਾਂਦਾ ਸੀ। ਆਸਾਮ ਪੁਲਸ ਦੇ ਬੁਲਾਰੇ ਪ੍ਰਸ਼ਾਂਤ ਭੁਈਆਂ ਨੇ ਕਿਹਾ ਕਿ ਖੁਫ਼ੀਆ ਬਿਊਰੋ ਅਤੇ ਦੂਜੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਮੰਗਲਵਾਰ ਰਾਤ ਚਲਾਈ ਗਈ ਮੁਹਿੰਮ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ,”ਅਜਿਹੀ ਜਾਣਕਰਾੀ ਮਿਲੀ ਸੀ ਕਿ ਇਨ੍ਹਾਂ 2 ਜ਼ਿਲ੍ਹਿਆਂ ‘ਚ ਕਰੀਬ 10 ਲੋਕਾਂ ਨੇ ਫਰਜ਼ੀਵਾੜਾ ਕਰ ਕੇ ਸਿਮ ਕਾਰਡ ਖਰੀਦੇ ਅਤੇ ਕੁਝ ਪਾਕਿਸਤਾਨ ਏਜੰਟਾਂ ਨੂੰ ਮੁਹੱਈਆ ਕਰਵਾਏ। ਇਹ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਖ਼ਿਲਾਫ਼ ਕੰਮ ਹੈ।” ਭੁਈਆਂ ਨੇ ਕਿਹਾ ਕਿ ਮੰਗਲਵਾਰ ਰਾਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਆਸ਼ਿਕੁਲ ਇਸਲਾਮ, ਬਦਰੁਦੀਨ, ਮਿਜਾਨੁਰ ਰਹਿਮਾਨ, ਬਹਾਰੁਲ ਇਸਲਾਮ ਅਤੇ ਵਹੀਦੁਜਮਾਂ ਵਜੋਂ ਹੋਈ ਹੈ। ਇਨ੍ਹਾਂ ‘ਚ ਬਹਾਰੁਲ ਇਸਲਾਮ ਮੋਰੀਗਾਂਵ ਜ਼ਿਲ੍ਹੇ ਦਾ ਵਾਸੀ ਹੈ ਅਤੇ ਬਾਕੀ ਸਾਰੇ ਨਾਗਾਂਵ ਦੇ ਰਹਿਣ ਵਾਲੇ ਹਨ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਅਤੇ 5 ਫਰਾਰ ਲੋਕਾਂ ਦੇ ਮਕਾਨਾਂ ਤੋਂ 18 ਮੋਬਾਇਲ ਫ਼ੋਨ, 136 ਸਿਮ ਕਾਰਡ, ਇਕ ਫਿੰਗਰਪ੍ਰਿੰਟ ਸਕੈਨਰ, ਇਕ ਹਾਈਟੇਕ ਸੀ.ਪੀ.ਯੂ. ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਤੋਂ ਵਟਸਐੱਪ ਕਾਲ ਕੀਤਾ ਗਿਆ ਅਤੇ ਇਕ ਵਿਦੇਸ਼ੀ ਦੂਤਘਰ ਨਾਲ ਰੱਖਿਆ ਸੰਬੰਧੀ ਸੂਚਨਾ ਸਾਂਝੀ ਕੀਤੀ ਗਈ। ਪੁਲਸ ਦਾ ਕਹਿਣਾ ਹੈ ਕਿ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਆਸ਼ਿਕੁਲ ਇਸਲਾਮ 2 ‘ਆਈ.ਐੱਮ.ਈ.ਆਈ’ ਨੰਬਰ ਨਾਲ ਮੋਬਾਇਲ ਹੈਂਡਸੈੱਟ ਦਾ ਇਸਤੇਮਾਲ ਕਰ ਰਿਹਾ ਸੀ।

Comment here