ਚੰਡੀਗੜ੍ਹ-ਮਸ਼ਹੂਰ ਜੋਤਸ਼ੀ ਅਤੇ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ, ਅਪਾਰਸ਼ਕਤੀ ਖੁਰਾਨਾ ਦੇ ਪਿਤਾ ਮਸ਼ਹੂਰ ਜੋਤਸ਼ੀ ਪੀ ਕੇ ਖੁਰਾਨਾ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਮੁਹਾਲੀ ਦੇ ਨਿੱਜੀ ਹਸਪਤਾਲ ’ਚ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ ਸਮੇਂ ਮਣੀਮਾਜਰਾ ਸ਼ਮਸਾਨ ਘਾਟ ’ਚ ਕੀਤਾ ਜਾਵੇਗਾ। ਪਿਛਲੇ 2 ਦਿਨਾਂ ਤੋਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਸਨ। ਦਿਲ ਦੀ ਬਿਮਾਰੀ ਕਾਰਨ ਉਹ 2 ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ। ਦੱਸ ਦਈਏ ਕਿ ਆਯੂਸ਼ਮਾਨ ਖੁਰਾਨਾ ਨੂੰ ਅੱਜ ਹੀ ਪੰਜਾਬ ਯੂਨੀਵਰਸਿਟੀ ਵਿੱਚ ਸਨਮਾਨਿਤ ਕੀਤਾ ਜਾਣਾ ਸੀ। ਫਿਲਮ ਅਦਾਕਾਰ ਆਯੂਸ਼ਮਾਨ ਖੁਰਾਨਾ ਦੇ ਪਿਤਾ ਮਸ਼ਹੂਰ ਜੋਤਸ਼ੀ ਪੀ ਖੁਰਾਨਾ ਪੰਚਕੂਲਾ ਦੇ ਸੈਕਟਰ 2 ਵਿੱਚ ਰਹਿੰਦੇ ਸਨ।
Comment here