ਅਪਰਾਧਖਬਰਾਂਚਲੰਤ ਮਾਮਲੇ

ਅੱਤਵਾਦੀ ਟਿਕਾਣੇ ਦੀ ਛਾਪੇਮਾਰੀ ਦੌਰਾਨ ਭਾਰੀ ਅਸਲਾ ਬਰਾਮਦ

ਜੰਮੂ-ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੁਰਨਕੋਟ ਇਲਾਕੇ ’ਚ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ। ਪੁੰਛ ਜ਼ਿਲ੍ਹੇ ਦੇ ਸੁਰਨਕੋਟ ’ਚ ਨਬਾਨਾ ਪਿੰਡ ਦੇ ਉੱਪਰੀ ਇਲਾਕੇ ’ਚ ਯੁੱਧ ਵਰਗੀ ਸਮੱਗਰੀ ਦਾ ਜ਼ਖ਼ੀਰਾ ਹੋਣ ਦੀ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਭਾਰਤੀ ਫ਼ੌਜ ਅਤੇ ਪੁਲਸ ਵਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇਕ ਏ.ਕੇ.-47, 7 ਏ.ਕੇ. ਮੈਗਜ਼ੀਨ, ਖ਼ਾਲੀ ਮੈਗਜ਼ੀਨ ਨਾਲ ਇਕ ਪਿਸਤੌਲ, 5 ਚਾਈਨੀਜ਼ ਗ੍ਰਨੇਡ ਅਤੇ 7.62 ਐੱਮ.ਐੱਮ. ਦੇ 69 ਕਾਰਤੂਸ ਸਮੇਤ ਯੁੱਧ ਵਰਗੀ ਸਮੱਗਰੀਆਂ ਦਾ ਜ਼ਖ਼ੀਰਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਅੰਤਿਮ ਸੂਚਨਾ ਮਿਲਣ ਤੱਕ ਸੁਰੱਖਿਆ ਫ਼ੋਰਸਾਂ ਦੀ ਮੁਹਿੰਮ ਜਾਰੀ ਸੀ।

Comment here