ਖਬਰਾਂ

ਅੰਗਰੇਜ਼ ਨੇ ਜਲੰਧਰ ਦੇ ਬਾਜ਼ਾਰ ‘ਚ ਰਿਕਸ਼ਾ ਚਲਾ ਲੋਕਾਂ ਨੂੰ ਕੀਤਾ ਹੈਰਾਨ

ਜਲੰਧਰ-ਇਥੋਂ ਦੇ ਰੈਣਕ ਬਜ਼ਾਰ ਵਿੱਚ ਸ਼ੌਪਿੰਗ ਕਰਨ ਆਏ ਅੰਗਰੇਜ਼ ਜੋੜੇ ਵੱਲੋਂ ਨਵੀਂ ਮਿਸਾਲ ਰਿਕਸ਼ੇ ਵਾਲਿਆਂ ਲਈ ਪੈਦਾ ਕੀਤੀ ਗਈ ਹੈ। ਦਰਅਸਲ ਬਾਜ਼ਾਰ ਵਿਚ ਸ਼ੌਪਿੰਗ ਕਰਨ ਆਏ ਅੰਗਰੇਜ਼ ਜੋੜੇ ਨੇ ਆਪਣੀ ਮੰਜ਼ਿਲ ਤੱਕ ਜਾਉਣ ਲਈ ਰਿਕਸ਼ਾ ਕੀਤਾ ਪਰ ਅੰਗਰੇਜ ਨੇ ਰਿਕਸ਼ੇ ਵਾਲੇ ਨੂੰ ਪਿੱਛੇ ਬਿਠਾ ਖ਼ੁਦ ਹੀ ਰਿਕਸ਼ਾ ਚਲਾ ਲਿਆ। ਇਹ ਦ੍ਰਿਸ਼ ਵੇਖ ਬਾਜ਼ਾਰ ਵਾਲੇ ਖ਼ੂਬ ਹੈਰਾਨ ਹੋ ਰਹੇ ਸਨ।
ਇਸ ਬਾਰੇ ਰਿਕਸ਼ਾ ਚਾਲਕ ਰਤਨ ਲਾਲ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬਾਜ਼ਾਰ ਵਿੱਚ ਸਵਾਰੀ ਉਡੀਕ ਰਿਹਾ ਸੀ। ਉਸੇ ਸਮੇਂ ਇਕ ਅੰਗਰੇਜ਼ ਪਤੀ-ਪਤਨੀ ਉਸ ਕੋਲ ਆਉਂਦੇ ਹਨ ਅਤੇ ਆਪਣੀ ਮੰਜ਼ਿਲ ਦਾ ਪਤਾ ਸਮਝਾਉਂਦੇ ਹਨ ਪਰ ਦਿੱਕਤ ਓਥੇ ਆਈ ਜਦੋਂ ਰਿਕਸ਼ੇ ਵਾਲੇ ਨੂੰ ਉਨ੍ਹਾਂ ਦੀ ਸਮਝ ਨਹੀਂ ਆਈ। ਅੰਗਰੇਜ਼ ਨੂੰ ਪੰਜਾਬੀ ਨਹੀਂ ਸੀ ਆਉਂਦੀ ਅਤੇ ਰਿਕਸ਼ੇ ਵਾਲੇ ਨੂੰ ਅੰਗਰੇਜ਼ੀ।
ਰਤਨ ਲਾਲ ਨੇ ਦਸਿਆ ਕਿ ਰਾਹਗੀਰਾਂ ਨੇ ਉਸ ਨੂੰ ਸਮਝਾਇਆ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ ਅਤੇ ਉਹ ਜਦੋਂ ਲਿਜਾਣ ਲੱਗਾ ਤਾਂ ਅੰਗਰੇਜ ਰਿਕਸ਼ੇ ਵਾਲੇ ਨੂੰ ਉਤਾਰ ਕੇ ਖ਼ੁਦ ਹੀ ਰਿਕਸ਼ਾ ਚਲਾਉਣ ਲੱਗਾ। ਰਤਨ ਲਾਲ ਨੂੰ ਲੱਗਾ ਕਿ ਉਹ ਫੋਟੋ ਖਿੱਚਵਾਉਣ ਲਈ ਕਰ ਰਿਹਾ ਹੈ ਪਰ ਉਸ ਨੇ ਰਤਨ ਲਾਲ ਨੂੰ ਪਿੱਛੇ ਬੈਠਣ ਲਈ ਕਿਹਾ ਅਤੇ ਆਪਣੀ ਮੰਜ਼ਿਲ ਤੱਕ ਖ਼ੁਦ ਰਿਕਸ਼ਾ ਚਲਾਇਆ। ਇਸ ਦੇ ਨਾਲ ਹੀ ਰਿਕਸ਼ੇ ਵਾਲੇ ਨੂੰ ਪੂਰੇ ਪੈਸੇ ਵੀ ਦਿੱਤੇ।

Comment here