ਲਾਹੌਰ-ਪਾਕਿਸਤਾਨ ਵਿਚ ਅਹਿਮਦੀਆਂ ਫਿਰਕੇ ਤੇ ਅੱਤਿਆਚਾਰ ਜਾਰੀ ਹਨ। ਹੁਣ ਪਾਕਿਸਤਾਨ ਦੇ ਰਾਜ ਪੰਜਾਬ ਦੇ ਅਟਕ ਜ਼ਿਲ੍ਹੇ ਵਿਚ ਇਕ ਸਕੂਲ ਤੋਂ ਚਾਰ ਵਿਦਿਆਰਥੀਆਂ ਨੂੰ ਇਸ ਲਈ ਕੱਢ ਦਿੱਤਾ ਗਿਆ, ਕਿਉਂਕਿ ਉਹ ਅਹਿਮਦੀਆਂ ਫਿਰਕੇ ਨਾਲ ਸਬੰਧਿਤ ਸਨ। ਸੂਤਰਾਂ ਅਨੁਸਾਰ ਇਕ ਵਿਦਿਆਰਥੀ ਤਾਰਿਕ ਖਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਡੇ ਚਾਰ ਵਿਦਿਆਰਥੀਆਂ ਨੂੰ ਕੁਝ ਦਿਨ ਤੋਂ ਕੁਝ ਹੋਰ ਵਿਦਿਆਰਥੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਚਾਰਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਪ੍ਰਿੰਸੀਪਲ ਕੁਲਸੁਮ ਅਵਾਨ ਨੂੰ ਇਸ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਦੇ ਬਾਵਜੂਦ ਚਾਰਾਂ ਵਿਦਿਆਰਥੀਆਂ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ।
ਉਨ੍ਹਾਂ ਨੇ ਸਕੂਲ ਤੋਂ ਕੱਢਣ ਸਬੰਧੀ ਜਾਰੀ ਕੀਤੇ ਆਦੇਸ਼ ਵਿਚ ਇਹ ਲਿਖਿਆ ਕਿ ਇਹ ਚਾਰੇ ਵਿਦਿਆਰਥੀ ਅਹਿਮਦੀਆਂ ਫਿਰਕੇ ਨਾਲ ਸਬੰਧਿਤ ਹਨ ਅਤੇ ਉਕਤ ਵਿਦਿਆਰਥੀਆਂ ਨੇ ਆਪਣੀ ਪਛਾਣ ਨੂੰ ਲੁਕਾਇਆ ਹੈ। ਸਕੂਲ ਪ੍ਰਿੰਸੀਪਲ ਕੁਲਸੁਮ ਅਵਾਨ ਤੋਂ ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਜਾਣਕਾਰੀ ਮੰਗੀ ਤਾਂ ਉਸ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਅਹਿਮਦੀਆਂ ਭਾਈਚਾਰੇ ਦੇ 4 ਵਿਦਿਆਰਥੀ ਸਕੂਲ ’ਚੋਂ ਕੱਢੇ

Comment here