ਖਬਰਾਂਚਲੰਤ ਮਾਮਲੇਦੁਨੀਆ

ਅਰੁਣਾਚਲ ’ਤੇ ਦਾਅਵਾ ਜਤਾਉਣ ਲਈ ਚੀਨ ਨੇ 11 ਥਾਵਾਂ ਦੇ ਬਦਲੇ ਨਾਂ

ਬੀਜਿੰਗ-ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਭਾਰਤ ਨਾਲ ਚੀਨ ਦਾ ਵਿਵਾਦ ਇਕ ਵਾਰ ਫਿਰ ਵਧ ਗਿਆ ਹੈ। ਭਾਰਤ ਦੇ ਇਸ ਹਿੱਸੇ ‘ਤੇ ਆਪਣਾ ਦਾਅਵਾ ਜਤਾਉਣ ਲਈ ਇਸ ਨੇ 3 ਭਾਸ਼ਾਵਾਂ ਚੀਨੀ, ਤਿੱਬਤੀ ਅਤੇ ਪਿਨਯਿਨ ‘ਚ ਨਾਵਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ 2 ਮੈਦਾਨੀ ਖੇਤਰ, 2 ਰਿਹਾਇਸ਼ੀ ਖੇਤਰ, 5 ਪਹਾੜੀਆਂ ਅਤੇ 2 ਨਦੀਆਂ ਸ਼ਾਮਲ ਹਨ।
ਦਰਅਸਲ, ਇਹ ਤੀਜੀ ਵਾਰ ਹੈ ਜਦੋਂ ਚੀਨ ਨੇ ਅਪ੍ਰੈਲ, 2017 ਅਤੇ ਦਸੰਬਰ, 2021 ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਸਥਾਨਾਂ ਦੇ ਨਾਂ ਇਕਤਰਫਾ ਬਦਲੇ ਹਨ। ਇਸ ਵਿੱਚ 2017 ਵਿੱਚ 6 ਥਾਵਾਂ ਅਤੇ 2021 ਵਿੱਚ 15 ਥਾਵਾਂ ਦੇ ਨਾਂ ਬਦਲੇ ਗਏ ਸਨ। ਹੁਣ ਤੀਜੀ ਸੂਚੀ ਵਿੱਚ 11 ਥਾਵਾਂ ਦੇ ਨਾਂ ਬਦਲੇ ਗਏ ਹਨ। ਹਾਲਾਂਕਿ ਭਾਰਤ ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਂ ਬਦਲਣ ਦੇ ਚੀਨ ਦੇ ਕਦਮ ਨੂੰ ਰੱਦ ਕਰ ਚੁੱਕਾ ਹੈ। ਭਾਰਤੀ ਪੱਖ ਤੋਂ ਹਮੇਸ਼ਾ ਇਹ ਕਿਹਾ ਜਾਂਦਾ ਰਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਤੇ ਰਹੇਗਾ।

Comment here