ਖਬਰਾਂਚਲੰਤ ਮਾਮਲੇਦੁਨੀਆ

ਅਮਰੀਕਾ ’ਚ ਪੰਜਾਬੀ ਗੱਭਰੂ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

ਜਲੰਧਰ-ਵਿਦੇਸ਼ਾਂ ਵਿਚ ਗਏ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਲਾ ਨਹੀਂ ਰੁਕ ਰਿਹਾ ਹੈ। ਹੁਣ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਪੀ ਪੁੱਤਰ ਗੁਰਮਾਨ ਸਿੰਘ ਗਾਮਾਂ ਦੇ ਰੂਪ ਵਿਚ ਹੋਈ ਹੈ ਅਤੇ ਉਕਤ ਨੌਜਵਾਨ ਆਦਮਪੁਰ ਦੇ ਨੇੜਲੇ ਪਿੰਡ ਡਰੋਲੀ ਖ਼ੁਰਦ ਦਾ ਰਹਿਣ ਵਾਲਾ ਸੀ। ਜਿਵੇਂ ਹੀ ਅੱਜ ਸਵੇਰੇ ਪਰਿਵਾਰ ਨੂੰ ਦੁਖ਼ਭਰੀ ਖ਼ਬਰ ਮਿਲੀ ਤਾਂ ਘਰ ਵਿਚ ਮਾਤਮ ਛਾ ਗਿਆ।
ਗੋਪੀ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮੌਤ ਦੀ ਖ਼ਬਰ ਨਾਲ ਜਿੱਥੇ ਪਰਿਵਾਰ ਵਿਚ ਚੀਕ-ਚਿਹਾੜਾ ਪੈ ਗਿਆ, ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ ਹੈ। ਉਕਤ ਨੌਜਵਾਨ ਅਮਰੀਕਾ ਵਿਚ ਪੱਕਾ ਹੋਣ ਮਗਰੋਂ ਘਰ ਪਰਤਿਆ ਸੀ ਅਤੇ ਚਾਰ ਮਹੀਨੇ ਦੀ ਛੁੱਟੀ ਬਿਤਾਉਣ ਮਗਰੋਂ ਇਕ ਮਹੀਨਾ ਪਹਿਲਾਂ ਹੀ ਅਮਰੀਕਾ ਵਿਚ ਵਾਪਸ ਗਿਆ ਸੀ।

Comment here