ਪੇਸ਼ਾਵਰ-ਪੇਸ਼ਾਵਰ ਦੇ ਸੇਰੂ ਝਾਂਕੀ ਕਸਬੇ ਦੀ ਰਹਿਣ ਵਾਲੀ ਹਨੀਫਾ ਨਾਂ ਦੀ ਲੜਕੀ ਨੇ ਇਕ ਮਹੀਨਾ ਪਹਿਲਾਂ ਘਰੋਂ ਭੱਜ ਕੇ ਆਪਣੇ ਹੀ ਕਸਬੇ ਦੇ ਸਨੂ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਕਾਰਨ ਸਨੂ ਹਨੀਫਾ ਨੂੰ ਅਦਾਲਤ ’ਚ ਬਿਆਨ ਕਰਵਾਉਣ ਲਈ ਲੈ ਕੇ ਆਇਆ। ਹਨੀਫਾ ਦੇ ਭਰਾ ਅਤੇ ਪਿਤਾ, ਜੋ ਪਹਿਲਾਂ ਹੀ ਉੱਥੇ ਖੜ੍ਹੇ ਸਨ, ਨੇ ਅਦਾਲਤ ਦੇ ਕੰਪਲੈਕਸ ’ਚ ਹੀ ਹਨੀਫਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦਕਿ ਉਸ ਦਾ ਪ੍ਰੇਮੀ ਸਨੂ ਵਾਲ-ਵਾਲ ਬਚ ਗਿਆ। ਹੱਤਿਆ ਤੋਂ ਬਾਅਦ ਮੁਲਜ਼ਮ ਅਦਾਲਤ ’ਚ ਖੜ੍ਹਾ ਹੋਇਆ ਅਤੇ ਜੱਜ ਦੇ ਸਾਹਮਣੇ ਕਿਹਾ ਕਿ ਉਸ ਨੇ ਕੋਈ ਜੁਰਮ ਨਹੀਂ ਕੀਤਾ ਹੈ। ਅਣਖ ਦੀ ਖਾਤਰ ਕਤਲ ਕਰਨਾ ਇਸਲਾਮ ’ਚ ਜਾਇਜ਼ ਹੈ। ਪੁਲਸ ਨੇ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਣਖ ਖਾਤਰ ਪ੍ਰੇਮ ਵਿਆਹ ਵਾਲੀ ਲੜਕੀ ਦਾ ਕਤਲ

Comment here