ਖਬਰਾਂਦੁਨੀਆਮਨੋਰੰਜਨ

ਭਾਰਤੀ ਭੈਣੋ ਤੇ ਭਰਾਵੋ, ਸੁਤੰਤਰਤਾ ਦਿਵਸ ਮੁਬਾਰਕ-ਗਾਇਕਾ ਮਿਲਬੇਨ

ਵਾਸ਼ਿੰਗਟਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਫਰੀਕੀ-ਅਮਰੀਕਨ ਅਦਾਕਾਰਾ ਅਤੇ ਗਾਇਕਾ ਮੈਰੀ ਮਿਲਬੇਨ ਨੇ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਸੀ ਅਤੇ ਪ੍ਰਧਾਨ ਮੰਤਰੀ ਦੇ ਪੈਰ ਛੂਹੇ ਸਨ। ਹੁਣ ਭਾਰਤ ਦੇ ਲੋਕਾਂ ਨੂੰ 77ਵੇਂ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਗਾਇਕਾ ਮੈਰੀ ਮਿਲਬੇਨ ਨੇ ਕਿਹਾ ਕਿ ਆਜ਼ਾਦੀ ਦੀ ਭਾਵਨਾ ਮਹਿਜ਼ ਇਕ ਯਾਦ ਨਹੀਂ, ਸਗੋਂ ਇਕ ਮਸ਼ਾਲ ਹੈ, ਜੋ ਅੱਗੇ ਵਧਣ ਲਈ ਸਾਡਾ ਮਾਰਗ ਦਰਸ਼ਨ ਕਰਦੀ ਰਹਿੰਦੀ ਹੈ। ਉਸ ਨੇ ਆਪਣੇ ਸੰਦੇਸ਼ ਵਿੱਚ ਕਿਹਾ, ‘ਆਓ ਅਸੀਂ ਉਸ ਅਸਾਧਾਰਨ ਯਾਤਰਾ ’ਤੇ ਵਿਚਾਰ ਕਰੀਏ, ਜੋ ਤੁਹਾਨੂੰ ਇੱਥੇ ਲੈ ਕੇ ਆਈ ਹੈ। ਇਸ ਇਤਿਹਾਸਕ ਮੌਕੇ ‘ਤੇ ਤੁਸੀਂ ਸਿਰਫ਼ ਇੱਕ ਤਰੀਕ ਨੂੰ ਯਾਦ ਨਹੀਂ ਕਰ ਰਹੇ ਹੋ, ਤੁਸੀਂ ਅਣਥੱਕ ਜਜ਼ਬੇ, ਦ੍ਰਿੜ ਇਰਾਦੇ ਅਤੇ ਅਟੁੱਟ ਉਮੀਦ ਦਾ ਸਨਮਾਨ ਕਰ ਰਹੇ ਹੋ, ਜਿਸ ਨੇ ਇੱਕ ਰਾਸ਼ਟਰ ਨੂੰ ਜਨਮ ਦਿੱਤਾ ਹੈ।’
ਮਿਲਬੇਨ ਨੇ ਕਿਹਾ ਕਿ ਭਾਰਤ ਇੱਕ ਰਾਸ਼ਟਰ ਅਤੇ ਇੱਕ ਸੱਭਿਅਤਾ ਹੈ, ਜੋ ਸਦੀਆਂ ਤੋਂ ਵੱਖ-ਵੱਖ ਸੰਸਕ੍ਰਿਤੀਆਂ, ਪਰੰਪਰਾਵਾਂ ਅਤੇ ਭਾਸ਼ਾਵਾਂ ਦੁਆਰਾ ਘੜੀ ਗਈ ਹੈ। ਅਣਗਿਣਤ ਕੁਰਬਾਨੀਆਂ ਦੇਣ ਵਾਲੇ ਤੁਹਾਡੇ ਪੁਰਖਿਆਂ ਨੇ ਇੱਕ ਅਜਿਹੀ ਧਰਤੀ ਦਾ ਸੁਪਨਾ ਦੇਖਿਆ ਸੀ, ਜਿੱਥੇ ਹਰ ਨਾਗਰਿਕ ਆਜ਼ਾਦੀ ਦੀ ਹਵਾ ਵਿੱਚ ਸਾਹ ਲਵੇ ਅਤੇ ਤਰੱਕੀ ਦੇ ਰਾਹ ’ਤੇ ਤੁਰੇ। ਮਿਲਬੇਨ ਨੇ ਕਿਹਾ, ”ਪਿਆਰੇ ਭਾਰਤੀ ਭੈਣੋ ਅਤੇ ਭਰਾਵੋ, ਸੁਤੰਤਰਤਾ ਦਿਵਸ ਮੁਬਾਰਕ। ਅਟੁੱਟ ਦ੍ਰਿੜਤਾ ਨਾਲ ਭਵਿੱਖ ਦਾ ਸਾਹਮਣਾ ਕਰੋ, ਇਹ ਜਾਣਦੇ ਹੋਏ ਕਿ ਅੱਗੇ ਦਾ ਰਸਤਾ ਅੱਜ ਤੁਹਾਡੇ ਵੱਲੋਂ ਚੁੱਕੇ ਗਏ ਕਦਮਾਂ ਨਾਲ ਤੈਅ ਕੀਤਾ ਜਾਵੇਗਾ। ਜੈ ਹਿੰਦ! ਜੈ ਹਿੰਦ! ਜੈ ਹਿੰਦ, ਭਾਰਤ!”

Comment here