ਚੰਡੀਗੜ੍ਹ-ਦੁਨੀਆਂ ਦੇ 4 ਮਹਾਂਦੀਪਾਂ ਦੇ 26 ਦੇਸ਼ਾਂ ’ਚ ਸਰਗਰਮ ਖ਼ਾਲਸਾ ਏਡ ਵਲੋਂ ਇੱਕ ਵਾਰ ਫੇਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਜਲੰਧਰ, ਪਟਿਆਲਾ, ਰੋਪੜ, ਫਿਰੋਜਪੁਰ, ਗੁਰਦਾਸਪੁਰ ਸਮੇਤ ਬਾਕੀ ਜ਼ਿਲਿਆਂ ਵਿੱਚ ਹੜ੍ਹਾਂ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ। ਹੜਾਂ ਵਿੱਚ ਫਸੇ ਪਰਿਵਾਰਾਂ ਦੀ ਸੇਵਾ ਕਰਨ ਲਈ ਖਾਲਸਾ ਐਡ ਵੱਲੋ ਆਪਣੀ ਸੇਵਾ ਨਿਭਾਈ ਜਾ ਰਹੀ ਹੈ। ਇਹ ਤਸਵੀਰਾਂ ਨੇ ਜਲੰਧਰ ਦੇ ਆਦਰਸ਼ ਨਗਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀਆਂ ਹਨ। ਜਿੱਥੇ ਕਿ ਖਾਲਸਾ ਐੱਡ ਟੀਮ ਦੇ ਵਲੰਟੀਅਰ ਵੱਲੋ ਲੋਕਾਂ ਦੀ ਸੇਵਾ ਨਿਭਾਉਣ ਵਾਸਤੇ ਰਾਸ਼ਨ ਦੀ ਸਮੱਗਰੀ ਦੀ ਪੈਕਿੰਗ ਕਰ ਆਪਣੀ ਸੇਵਾ ਨਿਭਾ ਰਹੇ ਹਨ।
ਖਾਲਸਾ ਐਡ ਦੀ 18 ਟੀਮਾਂ ਬਣਾਈਆਂ ਹੋਇਆ ਹਨ ਤੇ ਟੀਮਾਂ ਨੇ ਪਹਿਲੇ ਹੜ੍ਹਾਂ ਵਿੱਚ ਫਸੇ ਲੋਕਾ ਦਾ ਰੇਸਕਿਊ ਕਰ ਹੜ੍ਹਾਂ ਵਿੱਚ ਫਸੇ ਲੋਕਾ ਨੂੰ ਬਾਹਰ ਕੱਢਿਆ ਹੈ ਤਾਂ ਹੁਣ ਓਹੀ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾਕੇ ਲੋਕਾ ਦੀ ਸਮਸਿਆਵਾਂ ਦਾ ਪਤਾ ਲਗਾਕੇ ਜਲੰਧਰ ਤੋਂ ਪੈਕਿੰਗ ਕਰ ਭੇਜੇ ਜਾ ਰਹੇ ਰਾਸ਼ਨ ਨੂੰ ਦੇਕੇ ਸੇਵਾ ਕਰ ਰਹੀ ਹੈ। ਉਨਾਂ ਕਿਹਾ ਅੱਜ 1600 ਦੇ ਕਰੀਬ ਰਾਸ਼ਨ ਦੀ ਪੈਕਿੰਗ ਕਰ ਜਲੰਧਰ ਦੇ ਲੋਹੀਆਂ ਖੇਤਰ ਦੇ ਨਾਲ ਪਟਿਆਲਾ, ਰੋਪੜ , ਗੁਰਦਾਸਪੁਰ , ਫਿਰੋਜਪੁਰ ਸਮੇਤ ਜਿੱਥੇ ਵੀ ਹੜ੍ਹ ਆਏ ਹਨ ਉੱਥੇ ਰਾਸ਼ਨ ਦੀ ਪੈਕਿੰਗ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਆਦਰਸ਼ ਨਗਰ ਦੇ ਗੁਰੂਦਵਾਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਕਰਦੇ ਹਨ,ਜਿਹਨਾਂ ਨੇ ਖਾਲਸਾ ਐਡ ਦੀ ਟੀਮ ਨੂੰ ਲੰਗਰ ਹਾਲ ਦੇਕੇ ਸੇਵਾ ਕਰਵਾ ਰਹੇ ਹਨ।
Comment here