ਇਸਲਾਮਾਬਾਦ-ਪਾਕਿਸਤਾਨ ਸਰਕਾਰ ਦਾ ਕਾਰਜਕਾਲ ਅਗਸਤ ਦੇ ਵਿਚਕਾਰ ਪੂਰਾ ਹੋਣ ਜਾ ਰਿਹਾ ਹੈ। ਪਾਕਿਸਤਾਨ ਵਿਚ ਸਰਕਾਰ ਵਲੋਂ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਨੂੰ ਭੰਗ ਕੀਤੇ ਜਾਣ ਦਾ ਸੰਕੇਤ ਦਿੰਦੇ ਹੋਏ ਪਾਕਿਸਤਾਨ ਪੀਪੁਲਸ ਪਾਰਟੀ (ਪੀ. ਪੀ. ਪੀ.) ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਾਰਜਵਾਹਕ ਸਰਕਾਰ ਬਣਾਉਣ ਲਈ ਸਹਿਯੋਗੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਸੁਰੂ ਕਰ ਦਿੱਤਾ ਹੈ। ਪੀ. ਪੀ. ਪੀ. ਦੇ ਨੇਤਾ ਕਮਰ ਜਮਾਂ ਕੈਰਾ ਨੇ ‘ਜੀਓ ਨਿਊਜ਼’ ਦੇ ਇਕ ਪ੍ਰੋਗਰਾਮ ਵਿਚ ਇਹ ਟਿੱਪਣੀ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਸ਼ਰੀਫ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਅਗਲੇ ਮਹੀਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਇਕ ਕਾਰਜਵਾਹਕ ਸਰਕਾਰ ਨੂੰ ਸੱਤਾ ਸੌਂਪ ਦੇਵੇਗੀ। ਕੈਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਠਜੋੜ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਨਾਲ ਚਰਚਾ ਕਰਨਗੇ।
ਸ਼ਰੀਫ ਕਾਰਜਵਾਹਕ ਸਰਕਾਰ ਦੇ ਗਠਨ ਲਈ ਸਹਿਯੋਗੀਆਂ ਤੋਂ ਲੈਣਗੇ ਸਲਾਹ

Comment here