ਸਿਆਸਤਖਬਰਾਂਦੁਨੀਆ

ਚੀਨ ਦੇ ਵਿਦੇਸ਼ ਮੰਤਰੀ ਕਵਿਨ ਗਾਂਗ ਲਾਪਤਾ !

ਪੇਈਚਿੰਗ-ਚੀਨ ਦੇ ਵਿਦੇਸ਼ ਮੰਤਰੀ ਕਵਿਨ ਗਾਂਗ (57) ਨੂੰ ਆਖਰੀ ਵਾਰ ਜਨਤਕ ਰੂਪ ’ਚ 25 ਜੂਨ ਨੂੰ ਵੇਖਿਆ ਗਿਆ ਸੀ, ਜਦੋਂ ਉਨ੍ਹਾਂ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਕਵਿਨ ਗਾਂਗ ਲੰਮੇਂ ਸਮੇਂ ਤੋਂ ਜਨਤਕ ਰੂਪ ’ਚ ਕਿਤੇ ਨਜ਼ਰ ਨਹੀਂ ਆ ਰਹੇ। ਇਸ ਦਰਮਿਆਨ ਉਨ੍ਹਾਂ ਦੇ ਚੀਨ ਦੀ ਮਸ਼ਹੂਰ ਟੀ. ਵੀ. ਪ੍ਰੈਜੈਂਟਰ ਨਾਲ ਵਿਵਾਹ ਤੋਂ ਬਾਹਰੀ ਸਬੰਧਾਂ ਦੀਆਂ ਖਬਰਾਂ ਸੁਰਖੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਸਬੰਧਾਂ ਦੇ ਜਨਤਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਟਾਏ ਜਾਣ ਦੇ ਕਿਆਸ ਵੀ ਲਾਏ ਜਾ ਰਹੇ ਹਨ। ਗਾਂਗ ਬਾਰੇ ਹਾਲਾਂਕਿ ਚੀਨ ਦੇ ਸਰਕਾਰੀ ਮੀਡਿਆ ਨੇ ਕਿਹਾ ਹੈ ਕਿ ਉਹ ਬੀਮਾਰ ਹਨ। ਗਾਂਗ ਨੂੰ ਸਰਗਰਮ ਕੂਟਨੀਤੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ 7 ਮਹੀਨੇ ਪਹਿਲਾਂ ਹੀ ਚੀਨ ਦਾ ਵਿਦੇਸ਼ ਮੰਤਰੀ ਬਣਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ 40 ਸਾਲਾ ਟੀ. ਵੀ. ਪ੍ਰੈਜੈਂਟਰ ਫੂ ਜਯੋਤੀਯਾਨ ਨਾਲ ਵਿਵਾਹ ਤੋਂ ਬਾਹਰੀ ਸਬੰਧ ਜਨਤਕ ਹੋਣ ਦੀ ਵਜ੍ਹਾ ਨਾਲ ਕਮਿਊਨਿਸਟ ਪਾਰਟੀ ਦੀ ਬਦਨਾਮੀ ਹੋ ਰਹੀ ਸੀ। ਜਯੋਤੀਯਾਨ ਨੇ ਮਾਰਚ 2022 ’ਚ ਗਾਂਗ ਦਾ ਇੰਟਰਵਿਊ ਲਈ ਸੀ। ਗਾਂਗ ਉਦੋਂ ਅਮਰੀਕਾ ’ਚ ਚੀਨੀ ਦੂਤਘਰ ’ਚ ਤਾਇਨਾਤ ਸਨ। ਉਸ ਤੋਂ ਬਾਅਦ ਦੋਵਾਂ ਨੂੰ ਕਈ ਵਾਰ ਇਕੱਠਿਆਂ ਵੇਖਿਆ ਗਿਆ। ਦੋਵੇਂ ਸੋਸ਼ਲ ਮੀਡੀਆ ਦੀ ਸਨਸਨੀ ਬਣ ਗਏ।

Comment here