ਸਿਆਸਤਖਬਰਾਂਚਲੰਤ ਮਾਮਲੇ

ਯੂਪੀ ਪੁਲਿਸ ਨੂੰ ਲੋਕਾਂ ਨੇ ਘੇਰਿਆ, ਲਵ ਮੈਰਿਜ ਦੇ ਮਾਮਲੇ ’ਚ ਮਾਰਿਆ ਸੀ ਛਾਪਾ

ਮੁਕਤਸਰ ਸਾਹਿਬ-ਇਥੋਂ ਦੇ ਰੇਲਵੇ ਲਾਇਨ ਦੇ ਨਾਲ ਲੱਗਦੇ ਮੁਹੱਲੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਇੱਕ ਘਰ ਵਿਚ ਆ ਕੇ ਅਚਾਨਕ ਯੂਪੀ ਪੁਲਿਸ ਦੇ ਨਾਲ ਆਏ ਕੁਝ ਲੋਕਾਂ ਨੇ ਇੱਕ ਪਰਿਵਾਰ ਦੇ ਨਾਲ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ, ਰੌਲਾ ਰੱਪਾ ਸੁਣ ਮੁਹੱਲਾ ਵਾਸੀ ਵੀ ਇਕੱਤਰ ਹੋ ਗਏ। ਦਰਅਸਲ ਮਸਲਾ ਇਹ ਸੀ ਕਿ ਮੁਹੱਲੇ ’ਚ ਪ੍ਰਵਾਸੀ ਪਰਿਵਾਰ ਰਹਿੰਦਾ ਹੈ ਅਤੇ ਪਰਿਵਾਰ ਦੇ ਛੋਟੇ ਮੁੰਡੇ ਨੇ ਕਰੀਬ 4 ਮਹੀਨੇ ਪਹਿਲਾ ਯੂ ਪੀ ਦੀ ਇੱਕ ਕੁੜੀ ਨਾਲ ਕੋਰਟ ਮੈਰਿਜ ਕਰਵਾਈ ਸੀ ਅਤੇ ਉਹ ਇੱਥੇ ਰਹਿ ਰਹੇ ਹਨ। ਅੱਜ ਅਚਾਨਕ ਯੂ ਪੀ ਪੁਲਿਸ ਨੇ ਇਸ ਜਗ੍ਹਾ ਰੇਡ ਕੀਤੀ ਅਤੇ ਪਰਿਵਾਰ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰ ਲਗਾਤਾਰ ਕਹਿੰਦੇ ਰਹੇ ਕਿ ਉਹਨਾਂ ਕੋਲ ਕੋਰਟ ਮੈਰਿਜ ਦੇ ਅਦਾਲਤੀ ਹੁਕਮ ਹਨ, ਜਿਸ ਉਪਰੰਤ ਯੂ ਪੀ ਤੋਂ ਆਏ ਪੁਲਿਸ ਅਧਿਕਾਰੀ ਕੁਝ ਸ਼ਾਂਤ ਹੋਏ ਅਤੇ ਮਹੱਲਾ ਵਾਸੀ ਇਕੱਤਰ ਹੋ ਕਿ ਪਰਿਵਾਰ ਦੇ ਹੱਕ ਵਿਚ ਖੜ੍ਹ ਗਏ। ਇਸ ਦੌਰਾਨ ਸਥਾਨਕ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਤਾਂ ਇੱਕ ਵਾਰ ਤਣਾਅਪੂਰਨ ਹੋਇਆ ਮਾਹੌਲ ਸ਼ਾਂਤ ਹੋਇਆ। ਇਸ ਤੋਂ ਬਾਅਦ ਯੂਪੀ ਤੋਂ ਪੁਲਿਸ ਨਾਲ ਆਏ ਲੋਕਾਂ ਅਤੇ ਕੋਰਟ ਮੈਰਿਜ ਕਰਵਾਉਣ ਵਾਲੇ ਮੁੰਡਾ ਕੁੜੀ ਨੂੰ ਸਥਾਨਕ ਥਾਣਾ ਸਿਟੀ ਵਿਖੇ ਲਿਜਾਇਆ ਗਿਆ।

Comment here