ਮੁੰਬਈ-ਇਥੋਂ ਦਾ ਇੱਕ ਭਿਖਾਰੀ ਕਾਫੀ ਚਰਚਾ ਵਿਚ ਹੈ। ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਾਰਾ ਦਿਨ 400-500 ਰੁਪਏ ਵਿੱਚ ਮਿਹਨਤ ਕਰਦੇ ਹਨ ਪਰ ਇਹ ਭਿਖਾਰੀ ਬਿਨਾਂ ਕਿਸੇ ਕੰਮ ਦੇ ਰੋਜ਼ਾਨਾ 2000-2500 ਰੁਪਏ ਲੈ ਕੇ ਘਰ ਜਾਂਦਾ ਹੈ। ਇਸ ਵਿਅਕਤੀ ਦਾ ਨਾਮ ਭਰਤ ਜੈਨ ਹੈ ਅਤੇ ਇਸ ਦੀ ਕਹਾਣੀ ਇੰਨੀ ਦਿਲਚਸਪ ਹੈ ਕਿ ਕੋਈ ਵੀ ਇਸ ਨੂੰ ਜਾਣਨਾ ਚਾਹੇਗਾ। ਜੇਕਰ ਭਰਤ ਜੈਨ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਸ ਕੋਲ ਕੁੱਲ 7.5 ਕਰੋੜ ਦੀ ਜਾਇਦਾਦ ਹੈ। ਉਸ ਦਾ ਮੁੰਬਈ ‘ਚ 2 ਬੈੱਡਰੂਮ ਵਾਲਾ ਫਲੈਟ ਹੈ, ਜਿਸ ਦੀ ਕੀਮਤ 1.2 ਕਰੋੜ ਰੁਪਏ ਹੈ। ਉਸ ਦੀਆਂ 2 ਦੁਕਾਨਾਂ ਹਨ, ਜੋ ਕਿ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ‘ਤੇ ਚੱਲਦੀਆਂ ਹਨ। ਇਸ ਨਾਲ ਉਸ ਦੀ ਮਹੀਨਾਵਾਰ ਆਮਦਨ 60 ਹਜ਼ਾਰ ਤੋਂ 75 ਹਜ਼ਾਰ ਰੁਪਏ ਹੋ ਜਾਂਦੀ ਹੈ। ਆਮ ਤੌਰ ‘ਤੇ ਕਾਰਪੋਰੇਟ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕ ਇੰਨੀ ਕਮਾਈ ਕਰ ਸਕਦੇ ਹਨ। ਇਕਨਾਮਿਕਸ ਟਾਈਮਜ਼ ਦੀ ਰਿਪੋਰਟ ਮੁਤਾਬਕ ਭਰਤ ਜੈਨ ਕੋਲ ਮੁਢਲੀ ਸਿੱਖਿਆ ਵੀ ਨਹੀਂ ਸੀ ਅਤੇ ਉਹ ਭੀਖ ਮੰਗ ਕੇ ਜੀਵਨ ਬਤੀਤ ਕਰਨ ਲੱਗਾ।
ਬੱਚੇ ਕਾਨਵੈਂਟ ਵਿਚ ਪੜ੍ਹੇ
ਜੈਨ ਨੇ ਭਾਵੇਂ ਖ਼ੁਦ ਪੜ੍ਹਾਈ ਨਹੀਂ ਕੀਤੀ ਪਰ ਉਸ ਦੇ ਬੱਚੇ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਹਨ। ਉਹ ਨੌਕਰੀ ਵੀ ਕਰਦੇ ਹਨ। ਪਰਿਵਾਰ ਨੇ ਭਰਤ ਜੈਨ ਨੂੰ ਕਈ ਵਾਰ ਭੀਖ ਮੰਗਣ ਤੋਂ ਰੋਕਿਆ ਕਿਉਂਕਿ ਉਹ ਚੰਗੀ ਜ਼ਿੰਦਗੀ ਜੀ ਸਕਦਾ ਹੈ ਪਰ ਉਹ ਨਹੀਂ ਮੰਨਿਆ। ਅੱਜ ਵੀ ਉਹ ਸੜਕ ‘ਤੇ ਭੀਖ ਮੰਗ ਕੇ ਪੈਸੇ ਲੈਂਦਾ ਹੈ। ਸਾਲ 2015 ‘ਚ ਇਸ ਵਿਅਕਤੀ ਦੀ ਕਹਾਣੀ ਵਾਇਰਲ ਹੋਈ ਸੀ ਅਤੇ ਲੋਕਾਂ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਭਿਖਾਰੀ ਨੇ ਬਣਾਈ 8 ਕਰੋੜ ਦੀ ਜਾਇਦਾਦ, ਕਾਨਵੈਂਟ ਸਕੂਲਾਂ ਵਿਚ ਪੜ੍ਹਾਏ ਬੱਚੇ…

Comment here