ਨਿਹਾਲ ਸਿੰਘ ਵਾਲਾ-ਇਥੋਂ ਦੇ ਪ੍ਰਧਾਨ ਰੂਪ ਲਾਲ ਮਿੱਤਲ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਮੌਜੂਦਾ ਐੱਮ. ਸੀ. ਪ੍ਰਵੀਨ ਰਾਣੀ ਮਿੱਤਲ ਦੀ ਹੋਣਹਾਰ ਸਪੁੱਤਰੀ ਰਵੀਨਾ ਰਾਣੀ ਮਿੱਤਲ ਨੇ ਇੰਗਲੈਂਡ ਵਿਖੇ ਲਾਅ ਕਰ ਕੇ ਵਕੀਲ ਬਣ ਕੇ ਜ਼ਿਲ੍ਹਾ ਮੋਗਾ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਰਵੀਨਾ ਰਾਣੀ ਮਿੱਤਲ ਵੱਲੋਂ ਕੀਤੀ ਗਈ ਇਸ ਪ੍ਰਾਪਤੀ ’ਤੇ ਮਿੱਤਲ ਪਰਿਵਾਰ ਨੂੰ ਵਧਾਈਆਂ ਵੀ ਮਿਲ ਰਹੀਆਂ ਹਨ। ਇਸ ਮੌਕੇ ਪ੍ਰਧਾਨ ਰੂਪ ਲਾਲ ਮਿੱਤਲ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਮੇਰੀ ਧੀ ਰਵੀਨਾ ਰਾਣੀ ਮਿੱਤਲ ਜੋ ਪਹਿਲਾਂ ਇੰਡੀਆਂ ਵਿਚ ਲਾਅ ਦੀ ਪੜ੍ਹਾਈ ਕਰ ਕੇ ਵਕੀਲ ਬਣੀ ਅਤੇ ਹੁਣ ਉਹ ਇੰਗਲੈਂਡ ਵਿਚ ਲਾਅ ਦੀ ਡਿਗਰੀ ਹਾਸਲ ਕਰ ਕੇ ਉੱਥੇ ਵੀ ਵਕੀਲ ਬਣ ਗਈ ਹੈ।
ਇੰਗਲੈਂਡ ’ਚ ਪੰਜਾਬਣ ਰਵੀਨਾ ਰਾਣੀ ਮਿੱਤਲ ਬਣੀ ਵਕੀਲ

Comment here