ਰੂਪਨਗਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਮਦੀਨ ਦੇ ਸਤਿਕਾਰਯੋਗ ਭੂਆ ਜੀ 76 ਸਾਲ ਬਾਅਦ ਆਪਣੇ ਭਤੀਜੇ ਨੂੰ ਮਿਲਣ ਰੂਪਨਗਰ ਪੁੱਜੇ। ਜ਼ਿਕਰਯੋਗ ਹੈ ਕਿ 1947 ’ਚ ਵੰਡ ਸਮੇਂ ਅਫ਼ਜਲ ਬੀਬੀ ਜੋ ਉਸ ਸਮੇਂ ਲਗਭਗ 14 ਸਾਲ ਦੀ ਸੀ ਆਪਣੇ ਨਾਨਕੇ ਪਿੰਡ ਬਾਰਾਂ ਚੱਕ ਜ਼ਿਲ੍ਹਾ ਛਾਈਵਾਲ ਗਈ ਹੋਈ ਸੀ ਕਿ ਵੰਡ ਦਾ ਐਲਾਨ ਹੋ ਗਿਆ ਅਤੇ ਹਜ਼ਾਰਾਂ ਲੱਖਾਂ ਪਰਿਵਾਰਾਂ ਵਾਂਗ ਇਸ ਪਰਿਵਾਰ ’ਚੋਂ ਵੀ ਇਹ ਬੀਬੀ ਪਾਕਿਸਤਾਨ ਰਹਿ ਗਏ ਅਤੇ ਬਾਕੀ ਪਰਿਵਾਰ ਆਪਣੇ ਪਿੰਡ ਖਡੂਰ ਸਾਹਿਬ ਭਾਰਤ ’ਚ ਰਹਿ ਗਿਆ। 76 ਸਾਲ ਦੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਜਦੋਂ ਅਫ਼ਜਲ ਬੀਬੀ ਨੂੰ 90 ਸਾਲ ਦੀ ਉਮਰ ਵਿਚ ਇਕ ਮਹੀਨੇ ਲਈ ਭਾਰਤ ਦਾ ਵੀਜ਼ਾ ਮਿਲ ਗਿਆ ਅਤੇ ਉਹ ਖਡੂਰ ਸਾਹਿਬ ਆਪਣੇ ਪੇਕੇ ਪਿੰਡ ਅਤੇ ਰੂਪਨਗਰ ਸ਼ਹਿਰ ’ਚ ਰਹਿੰਦੇ ਆਪਣੇ ਭਤੀਜੇ ਕਰਮਦੀਨ ਨੂੰ ਮਿਲਣ ਲਈ ਰੂਪਨਗਰ ਪੁੱਜੇ। ਇਸ ਮੌਕੇ ਕਰਮਦੀਨ ਦੇ ਪਰਿਵਾਰ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਵੱਲੋਂ ਵੀ ਬੜੇ ਭਾਵੁਕ ਮਾਹੌਲ ਵਿਚ ਬੀਬੀ ਦਾ ਸੁਆਗਤ ਕੀਤਾ ਗਿਆ।
Comment here