ਮੈਦੁਗੁੜੀ-ਇਥੋਂ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉੱਤਰੀ-ਪੂਰਬੀ ਨਾਈਜੀਰੀਆ ਵਿੱਚ ਇਸਲਾਮਿਕ ਕੱਟੜਪੰਥੀਆਂ ਨੇ 8 ਕਿਸਾਨਾਂ ਦਾ ਕਤਲ ਕਰ ਦਿੱਤਾ ਅਤੇ 10 ਕਿਸਾਨਾਂ ਨੂੰ ਅਗਵਾ ਕਰ ਲਿਆ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਵੀਰਵਾਰ ਨੂੰ ਬੋਰਨੋ ਰਾਜ ਦੇ ਮਾਫਾ ਜ਼ਿਲ੍ਹੇ ’ਚ ਹਮਲਾ ਕਰਕੇ ਕਿਸਾਨਾਂ ਦੇ ਗਲ ਵੱਢ ਦਿੱਤੇ। ਸੂਬੇ ਦੇ ਗਵਰਨਰ ਬਾਬਾਗਾਨਾ ਜੁਮੁਲ ਨੇ ਕਿਹਾ ਕਿ ਇਹ ਹਮਲਾ ਸਰਕਾਰ ਦੀ ਉਸ ਸਫ਼ਲ ਕੋਸ਼ਿਸ਼ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਹੈ, ਜਿਸ ਤਹਿਤ ਬੋਰਨੋ ਵਿੱਚ ਉਜੜੇ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਵਾਪਸ ਵਸਾਇਆ ਜਾ ਰਿਹਾ ਹੈ।
ਕੱਟੜਪੰਥੀਆਂ ਨੇ 8 ਕਿਸਾਨਾਂ ਦਾ ਕੀਤਾ ਕਤਲ, 10 ਅਗਵਾ

Comment here