ਅਜਬ ਗਜਬਖਬਰਾਂਚਲੰਤ ਮਾਮਲੇ

ਸ਼ਖਸ ਦੇ ਫਿਰ ਪੈਦਾ ਹੋਏ ਜੁੜਵਾ ਬੱਚੇ ! ਡਾਕਟਰ ਹੈਰਾਨ

ਨਾਗਪੁਰ-ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕਿ ਸਾਡਾ ਦਿਮਾਗ ਚਕਰਾ ਜਾਂਦਾ ਹੈ। ਵਿਗਿਆਨ ਵੀ ਇਸ ਦਾ ਕੋਈ ਜਵਾਬ ਨਹੀਂ ਦੇ ਸਕਦਾ। ਨਾਗਪੁਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੇ ਪੇਟ ਵਿੱਚ ਕੁਝ ਅਜਿਹਾ ਮਿਲਿਆ, ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉਸ ਦੇ ਫੁੱਲੇ ਹੋਏ ਪੇਟ ਨੂੰ ਦੇਖ ਕੇ ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਸਨ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਹ ਘਟਨਾ ਨਾਗਪੁਰ ਦੇ ਰਹਿਣ ਵਾਲੇ ਸੰਜੂ ਭਗਤ ਨਾਲ ਵਾਪਰੀ। ਭਗਤ ਦਾ ਬਚਪਨ ਬਹੁਤ ਸੁਖਾਵਾਂ ਸੀ, ਪਰ ਉਸ ਦਾ ਪੇਟ ਆਮ ਬੱਚਿਆਂ ਨਾਲੋਂ ਥੋੜ੍ਹਾ ਜ਼ਿਆਦਾ ਫੁੱਲਿਆ ਹੋਇਆ ਸੀ। ਉਸ ਨੇ ਇਸ ਸੋਜ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਪਰ ਹੌਲੀ-ਹੌਲੀ ਜਦੋਂ ਇਹ ਸੋਜ ਵਧ ਗਈ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਸਤਾਉਣ ਲੱਗੀ।
ਪੇਟ ਗਰਭਵਤੀ ਔਰਤ ਵਾਂਗ ਫੁੱਲਿਆ ਹੋਇਆ ਸੀ
ਪਹਿਲਾਂ ਤਾਂ ਭਗਤ ਨੂੰ ਫੁੱਲਿਆ ਹੋਇਆ ਪੇਟ ਦੇਖ ਕੇ ਅਜੀਬ ਜਿਹਾ ਮਹਿਸੂਸ ਹੁੰਦਾ ਸੀ, ਪਰ ਸਾਲ 1999 ਤੱਕ ਇਹ ਇੰਨਾ ਵਧ ਗਿਆ ਸੀ ਕਿ ਉਸ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋਣ ਲੱਗੀ। ਆਖਰਕਾਰ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਇੱਥੇ ਡਾਕਟਰਾਂ ਨੇ ਪਹਿਲੀ ਨਜ਼ਰ ਵਿੱਚ ਸਮਝ ਲਿਆ ਕਿ ਉਸ ਨੂੰ ਟਿਊਮਰ ਦੀ ਸਮੱਸਿਆ ਹੈ। ਅਖ਼ੀਰ ਜਦੋਂ ਡਾਕਟਰ ਅਜੇ ਮਹਿਤਾ ਨੇ ਅਪਰੇਸ਼ਨ ਕਰਨ ਲਈ ਪੇਟ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਹ ਦੰਗ ਰਹਿ ਗਏ। ਇੱਥੇ ਟਿਊਮਰ ਦੀ ਬਜਾਏ ਕੁਝ ਵੱਖਰਾ ਮੌਜੂਦ ਸੀ।
ਪੇਟ ਦੇ ਅੰਦਰ ਜੁੜਵਾਂ ਬੱਚੇ ਸਨ
ਡਾਕਟਰਾਂ ਨੇ ਅੰਦਰ ਹੱਥ ਪਾਇਆ ਤਾਂ ਬਹੁਤ ਸਾਰੀਆਂ ਹੱਡੀਆਂ ਮੌਜੂਦ ਸਨ। ਇੱਕ ਪੈਰ ਬਾਹਰ ਆਇਆ, ਫਿਰ ਦੂਜਾ, ਵਾਲ, ਹੱਥ, ਜਬਾੜੇ ਤੇ ਬਹੁਤ ਸਾਰੇ ਅੰਗ ਬਾਹਰ ਆਏ। ਇਸ ਘਟਨਾ ਨੂੰ ਦੇਖ ਕੇ ਡਾਕਟਰ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਮਾਮਲੇ ਨੂੰ ਵੈਨਿਸ਼ਿੰਗ ਟਵਿਨ ਸਿੰਡਰੋਮ ਕਰਾਰ ਦਿੱਤਾ ਯਾਨੀ ਕਿ ਇਹ ਜੁੜਵਾਂ ਬੱਚੇ ਗਰਭ ਅਵਸਥਾ ਦੌਰਾਨ ਮਾਂ ਦੇ ਗਰਭ ਵਿੱਚ ਹੀ ਮਰ ਗਏ ਹੋਣਗੇ ਪਰ ਖਤਮ ਨਹੀਂ ਹੋਏ। ਉਹ ਆਪਣੇ ਭਰਾ ਦੇ ਅੰਦਰ ਹੀ ਰਹੇ, ਜਿੱਥੇ ਉਹ ਉਸ ਨੂੰ ਪਰਜੀਵੀ ਵਾਂਗ ਖਾ ਰਹੇ ਸਨ। ਇਹ ਬਹੁਤ ਹੀ ਅਜੀਬ ਹੈ ਅਤੇ ਇਹ ਧਰਤੀ ਉੱਤੇ 5 ਲੱਖ ਵਿੱਚੋਂ ਇੱਕ ਨਾਲ ਵਾਪਰਦਾ ਹੈ।

Comment here