ਅਪਰਾਧਖਬਰਾਂਚਲੰਤ ਮਾਮਲੇ

ਪਾਕਿ ‘ਚ ਵਿਦਿਆਰਥੀ ਨਾਲ ਬਦਫੈਲੀ ਤੋਂ ਬਾਅਦ ਛੱਤ ਤੋਂ ਸੁੱਟਿਆ, ਮੌਤ

ਗੁਰਦਾਸਪੁਰ-ਪਾਕਿਸਤਾਨ ਵਿਚ ਅਧਿਆਪਕ ਵਲੋਂ ਵਿਦਿਆਰਥੀ ਨਾਲ ਬਦਫੈਲੀ ਕਰਨ ਦੀ ਖ਼ਬਰ ਸਾਹਮਣੇ ਹੈ। ਲਾਹੌਰ ਨੇੜੇ ਕਸਬਾ ਰਾਏਵਿੰਡ ’ਚ ਇਕ ਮਦਰੱਸੇ ਦੇ ਅਧਿਆਪਕ ਵੱਲੋਂ ਇਕ ਨਾਬਾਲਿਗ ਬੱਚੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਸ ਨੂੰ ਛੱਤ ਤੋਂ ਹੇਠਾਂ ਸੁੱਟਿਆ ਗਿਆ। ਜਿਸ ਕਾਰਨ ਵਿਦਿਆਰਥੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਸੀ ਪਰ ਅੱਜ ਉਸ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਮਦਰੱਸੇ ਦੇ ਅਧਿਆਪਕ ਨੂੰ ਪਹਿਲਾਂ ਹੀ ਹਿਰਾਸਤ ’ਚ ਲੈ ਕੇ ਰੱਖਿਆ ਹੈ। ਸੂਤਰਾਂ ਅਨੁਸਾਰ ਰਾਏਵਿੰਡ ’ਚ ਅਧਿਆਪਕ ਕਾਜ਼ੀ ਰਿਜਵਾਨ ਵੱਲੋਂ ਲਗਭਗ 6 ਦਿਨ ਪਹਿਲਾਂ ਇਕ ਕਮਰੇ ’ਚ ਸਮਰ ਨਾਮਕ ਮਦਰੱਸੇ ਦੇ ਹੋਸਟਲ ਵਿਚ ਰਹਿਣ ਵਾਲੇ 8 ਸਾਲਾ ਬੱਚੇ ਨਾਲ ਅਧਿਆਪਕ ਨੇ ਇਕ ਕਮਰੇ ਵਿਚ ਲਿਜਾ ਕੇ ਉਸ ਨਾਲ ਬਦਫੈਲੀ ਕੀਤੀ। ਬੱਚੇ ਵੱਲੋਂ ਵਿਰੋਧ ਕਰਨ ਅਤੇ ਸਾਰਿਆਂ ਨੂੰ ਜਾਣਕਾਰੀ ਦੇਣ ’ਤੇ ਅਧਿਆਪਕ ਕਾਜ਼ੀ ਰਿਜਵਾਨ ਨੇ ਉਸ ਨੂੰ ਛੱਤ ’ਤੇ ਲਿਜਾ ਕੇ ਹੇਠਾਂ ਸੁੱਟ ਦਿੱਤਾ ਤਾਂ ਕਿ ਉਹ ਆਪਣੀ ਕਰਤੂਤ ਨੂੰ ਲੁਕਾ ਸਕੇ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ, ਪਰ ਉਸ ਨੇ ਪੁਲਸ ਨੂੰ ਆਪਣਾ ਬਿਆਨ ਦਰਜ ਕਰਵਾ ਦਿੱਤਾ ਸੀ। ਜਿਸ ’ਤੇ ਪੁਲਸ ਨੇ ਕਾਜ਼ੀ ਨੂੰ ਹਿਰਾਸਤ ਵਿਚ ਲੈ ਲਿਆ ਸੀ। ਵਿਦਿਆਰਥੀ ਦੀ ਬੀਤੇ ਦਿਨ ਹਸਪਤਾਲ ਵਿਚ ਮੌਤ ਹੋਣ ’ਤੇ ਪੁਲਸ ਨੇ ਸਬੰਧਤ ਕੇਸ ਵਿਚ ਹੱਤਿਆ ਦੀ ਧਾਰਾ ਨੂੰ ਵੀ ਜੋੜ ਲਿਆ ਹੈ।

Comment here