ਸਿਹਤ-ਖਬਰਾਂਚਲੰਤ ਮਾਮਲੇਦੁਨੀਆ

ਗਰਮੀ ਦੇ ਮੌਸਮ ‘ਚ ਸਰੀਰ ਨੂੰ ਤੰਦਰੁਸਤ ਕਿਵੇਂ ਰੱਖੀਏ

ਗਰਮੀ ਦੀ ਲਹਿਰ ਯਾਨਿ ਹੀਟਵੇਵ ਨੇ ਧਰਤੀ ‘ਤੇ ਰਹਿਣ ਵਾਲੇ ਹਰ ਜੀਵ ਦੇ ਵੱਟ ਕੱਢ ਦਿੱਤੇ ਹਨ। ਜਦੌਂ ਵਾਯੂੁਮੰਡਲ ਦਾ ਜ਼ਿਆਦਾ ਦਬਾਅ ਲਗਾਤਾਰ ਕੁੱਝ ਦਿਨ ਬਣਿਆ ਰਹਿੰਦਾ ਹੈ। ਵਾਯੂਮੰਡਲ ਦੇ ਓਪਰਲੇ ਲੈਵਲ ਤੋਂ ਹਵਾ ਧਰਤੀ ਤੱਕ ਪਹੁੰਚਦੇ ਸੰਕੁਚਿਤ ਹੋ ਜਾਣ ’ਤੇ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ। ਮੌਸਮ ਵਿੱਚ ਤਬਦੀਲੀ ਕਰਕੇ ਮਈ-ਜੂਨ ਦੇ ਮਹੀਨੇ ਵਿੱਚ ਗਰਮੀ ਦੀਆਂ ਤੇਜ਼ ਲਹਿਰਾਂ ਸ਼ਰੀਰ ਤੇ ਮਨ ਨੂੰ ਬਿਮਾਰ ਵੀ ਕਰਦੀਆਂ ਹਨ। ਮਨੁਖੀ ਸਰੀਰ ਦਾ ਸਿਸਟਮ ਅਜਿਹਾ ਹੈ ਕਿ ਜਦੌਂ ਹਵਾ ਦੁਆਰਾ ਪਸੀਨਾ ਸੁੱਕ ਜਾਂਦਾ ਹੈ ਤਾਂ ਸਰੀਰ ਤੇ ਠੰਢਾ ਅਸਰ ਹੁੰਦਾ ਹੈ। ਜਦੌਂ ਆਦਮੀ ਨੂੰ ਪਸੀਨਾ ਆਓਣਾ ਬੰਦ ਜਾਂ ਘੱਟ ਆਓਣ ਤੇ ਥਕਾਵਟ ਤੌਂ ਹੀਟ ਸਟਰੋਕ ਦੀ ਹਾਲਤ ਵੀ ਆ ਸਕਦੀ ਹੈ। ਦਿਮਾਗ ਦੇ ਖਾਸ ਰਿਫਲੈਕਸ ਕੇਂਦਰ ਸਰੀਰ ਅੰਦਰ ਗਰਮੀ ਦੀ ਪ੍ਰਤਿਕ੍ਰਿਆ ਨੂੰ ਕੰਟਰੋਲ ਕਰਕੇ ਬਚਾਅ ਕਰਦੇ।
ਮੌਸਮ ਨੂੰ ਹਮੇਸ਼ਾ ਵਾਚ ਕਰੌ ਵਾਤਾਵਰਣ ਅਤੇ ਹੈਲਥ ਅਥਾਰਟੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਕੇ ਪਰਿਵਾਰ ਸਮੇਤ ਮੌਸਮ ਦਾ ਸਹੀ ਆਨੰਦ ਮਾਣੋ। ਚਲ ਰਹੀ ਗਰਮੀ ਦੀ ਲਹਿਰ ਦੌਰਾਣ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਅੱਗੇ ਲਿਖੇ ਓੁਪਾਅ ਕਰ ਸਕਦੇ ਹੋ:
ਘਰ ਤੋਂ ਬਾਹਰ ਜਾਣ ਵੇਲੇ ਅੰਬਰੇਲਾ, ਹੈਟ, ਕੈਪ ਸਨਸਕ੍ਰੀਨ ਲੋਸ਼ਨ, ਸਨਗਲਾਸ ਵਗੈਰਾ ਵਰਤ ਕੇ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਆਪਣੀ ਚਮੜੀ ਅਤੇ ਅੱਖਾਂ ਨੂੰ ਬਚਾਓ। ਸਵੇਰੇ-ਸ਼ਾਮ ਹਰ 2-3 ਘੰਟੇ ਬਾਅਦ ਅੱਖਾਂ ‘ਤੇ ਠੰਢੇ ਪਾਣੀ ਦੇ ਛਿੱਟੇ ਮਾਰ ਕੇ ਆਰਾਮ ਮਹਿਸੂਸ ਕਰੋ।
ਮਾਸਪੇਸ਼ੀਆਂ ਦੀ ਸਹੀ ਕ੍ਰਿਆ ਲਈ ਸਰੀਰ ਅੰਦਰ ਇਲੈਟ੍ਰੋਲਾਈਟ ਜ਼ਰੂਰੀ ਤੱਤ ਦੀ ਲੋੜ ਹੂੰਦੀ ਹੈ। ਹਾਈਡ੍ਰੇਸ਼ਨ ਦੇ ਉੱਚ ਪੱਧਰ ਨੂੰ ਬਣਾਈ ਰੱਖਣ ਅਤੇ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਮਿੱਠਾ ਨਿੰਬੂ-ਪਾਣੀ ਵਿਚ ਪਿੰਕ ਸਾਲਟ ਮਿਕਸ ਕਰਕੇ ਪਿਆਸ ਨਾ ਲੱਗਣ ਦੀ ਹਾਲਤ ਵਿਚ ਬਾਰ-ਬਾਰ ਪੀਂਦੇ ਰਹੋ।
ਅਲਕੋਹਲਿਕ ਡ੍ਰਿਂਕਸ ਤੋਂ ਪ੍ਰਹੇਜ਼ ਕਰੋ ਕਿੳਂਕਿ ਸ਼ਰਾਬ ਡੀਹਾਈਡ੍ਰੇਸ਼ਨ ਨੂੰ ਹੋਰ ਬਦਤਰ ਬਣਾ ਸਕਦੀ ਹੈ।
ਸਰੀਰ ਅੰਦਰ ਪਾਚਕ ਗਰਮੀ ਬਰਾਬਰ ਰੱਖਣ ਲਈ ਪ੍ਰੋਟੀਨਯੁਕਤ ਪਦਾਰਥ ਦਹੀਂ, ਦੁੱਧ, ਕੱਚਾ ਪਨੀਰ, ਟੋਫੂ, ਅੰਡੇ, ਦਾਲਾਂ, ਸੀਡਜ, ਫੱਲ-ਸਬਜੀਆਂ ਦੇ ਸ਼ੇਕ ਠੰਢਾ, ਆਮਪਣਾ ਅਤੇ ਨਿੰਬੂ-ਪਾਣੀ ਦਾ ਜਿਆਦਾ ਅਤੇ ਭਾਰੀ ਮਸਾਲੇਦਾਰ ਚਿਕਨ, ਬੀਫ, ਮੱਛੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਗਰਮ ਮੋਸਮ ਠੰਡਕ ਬਰਕਰਾਰ ਰੱਖਣ ਲਈ ਹਲਕੇ ਕੋਟਨ ਦੇ ਲਾਈਟ ਰੰਗ ਦੇ ਕਪੜੇ ਪਹਿਨ ਕੇ ਸਰੀਰ ਦੇ ਤਾਪਮਾਨ, ਪਸੀਨੇ ਤੇ ਹਵਾ ਦੇ ਆਵਾਗਮਨ ਬਰਾਬਰ ਰੱਖੋ। ਹਟਿਵੇਵ ਦੌਰਾਣ ਸਰੀਰ ਦੀ ਸਹਿਨ ਸ਼ਕਤੀ ਮੁਤਾਬਕ ਹਲਕੀ ਕਸਰਤ ਕਰੋ। ਘਰ ਤੋਂ ਬਾਹਰ ਸਿੱਧੀ ਧੁੱਪ ਵਿਚ ਗਤੀਵਿਧੀਆਂ ਬਿਮਾਰੀ ਦੇ ਨਾਲ ਸਟ੍ਰੈਸ ਵੀ ਵੱਧ ਜਾਂਦਾ ਹੈ।
ਸਮੇ ਦੇ ਮੁਤਾਬਿਕ ਠੰਢਾ ਸ਼ਾਵਰ ਲਵੋ। ਕੋਵਿਡ ਦੇ ਵੱਧ ਰਹੇ ਆਂਕੜੇ ਕਰਕੇ ਪਬਲਿਕ ਪੂਲ, ਸਪਲੈਸ਼ ਪੈਡ ਅਤੇ ਬੀਚ ਤੇ ਆਨੰਦ ਲੈਣ ਤੋਂ ਪਹਿਲਾਂ ਸੇਫਟੀ ਦਾ ਧਿਆਣ ਰੱਖੋ। ਆਪਣੇ ਪਾਲਤੂ ਜਾਨਵਰ ਨੂੰ ਖਾਣ ਲਈ ਕੁੱਝ ਬਰਫ ਦੇ ਟੁਕੜੇ ਦਿੰਦੇ ਰਹੋ। ਕੁੱਤੇ ਅਕਸਰ ਕਰੰਚੀ ਚੀਜ਼ਾਂ ਦਾ ਆਨੰਦ ਲੈਂਦੇ ਹਨ। ਇਹ ਤਰੀਕਾ ਉਨਾਂ ਨੂੰ ਠੰਢਾ ਰੱਖਣ ਵਿਚ ਹੈਲਪ ਕਰਦਾ ਹੈ।

Comment here