ਜਲੰਧਰ-ਵਿਸ਼ਵ ਪੰਜਾਬੀ ਸਭਾ (ਕੈਨੇਡਾ) ਤੇ ਉਨਟਾਰੀਓ ਫਰੈਂਡਰ ਕਲੱਬ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਵਰਲਡ ਪੰਜਾਬੀ ਕਾਨਫਰੰਸ ਤੇ ਓਨਟਾਰੀਓ ਫ਼ਰੈਂਡਜ਼ ਕਲੱਬ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਵਿਸ਼ਵ ਪੰਜਾਬੀ ਕਾਨਫਰੰਸ ਆਉਂਦੀ 16 ਤੋਂ 18 ਜੂਨ ਤੱਕ ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਦੇ ਉਪਨਗਰ ਬਰੈਂਪਟਨ ਵਿਖੇ ਹੋਣ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਮਾਂ-ਬੋਲੀ ਨੂੰ ਹੀ ਸਮਰਪਿਤ ਹੋਵੇਗੀ ਅਤੇ ਇਸ ਦਾ ਥੀਮ ਵਿਸ਼ਵ ਸ਼ਾਂਤੀ ’ਤੇ ਕੇਂਦਰਤ ਰਹੇਗਾ। ਇਸ ਮੌਕੇ ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ-ਨਾਲ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਚੰਡੀਗੜ੍ਹ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦੇਵਿੰਦਰ ਸਿੰਘ ਸਿੱਧੂ ਤੇ ਪ੍ਰੋ. ਵਾਈਸ ਚਾਂਸਲਰ ਡਾ. ਮਨਪ੍ਰੀਤ ਸਿੰਘ ਮੰਨਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ, ਓਨਟਾਰੀਓ ਫ਼ਰੈਂਡਜ਼ ਕਲੱਬ (ਭਾਰਤ) ਦੇ ਪ੍ਰਧਾਨ ਡ. ਨਾਇਬ ਸਿੰਘ ਮੰਡੇਰ, ਉਨਟਾਰੀਓ ਫ਼ਰੈਂਡਜ਼ ਕਲੱਬ ਦੇ ਪਾਕਿਸਤਾਨ ਇਕਾਈ ਦੇ ਪ੍ਰਧਾਨ ਡਾ. ਅਫ਼ਜ਼ਲ ਰਾਜ, ਕੈਨੇਡੀਅਨ ਇਕਾਈ ਦੇ ਮਹਿਲਾ ਸੈੱਲ ਦੇ ਚੇਅਰਪਰਸਨ ਕੰਵਲਦੀਪ ਕੌਰ ਕੋਚਰ, ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਦੇ ਚੇਅਰਪਰਸਨ ਪ੍ਰੋ. ਹਰਬੰਸ ਸਿੰਘ ਬੋਲੀਨਾ, ਚੰਡੀਗੜ੍ਹ ਯੂਨੀਵਰਸਿਟੀ ਦੇ ਖੋਜ ਸਹਾਇਕ ਦਵਿੰਦਰ ਕੌਰ ਖੁਸ਼, ਉਨਟਾਰੀਓ ਫ਼ਰੈਂਡਜ਼ ਕਲੱਬ ਦੇ ਕਾਨੂੰਨੀ ਸਲਾਹਕਾਰ ਹਰਸ਼ੇਰ ਸਿੰਘ ਸਿੱਧੂ ਸਮੇਤ ਪੰਜਾਬੀ ਭਾਸ਼ਾ ਦੇ ਹੋਰ ਬਹੁਤ ਸਾਰੇ ਵਿਦਵਾਨ ਖਾਲ ਤੌਰ ’ਤੇ ਪੁੱਜ ਰਹੇ ਹਨ।
ਵਿਸ਼ਵ ਪੰਜਾਬੀ ਕਾਨਫਰੰਸ 16 ਤੋਂ 18 ਜੂਨ ਤੱਕ ਬਰੈਂਪਟਨ ’ਚ

Comment here