ਧਰਮਸ਼ਾਲਾ-ਹਿਮਾਚਲ ਪ੍ਰਦੇਸ਼ ਦੇ ਪਹਾੜੀ ਸ਼ਹਿਰ ਧਰਮਸ਼ਾਲਾ ’ਚ ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਨੂੰ ਰੇਮਨ ਮੈਗਸੇਸੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੇ ਨਿਵਾਸ ’ਤੇ 64 ਸਾਲਾਂ ਬਾਅਦ ਰੇਮਨ ਮੈਗਸੇਸੇ ਐਵਾਰਡ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਵਿਅਕਤੀਗਤ ਤੌਰ ’ਤੇ 1959 ਦਾ ਰੇਮਨ ਮੈਗਸੇਸੇ ਐਵਾਰਡ ਦਿੱਤਾ ਗਿਆ ਹੈ। ਦਲਾਈ ਲਾਮਾ ਦੇ ਦਫਤਰ ਨੇ ਕਿਹਾ ਕਿ ਅਗਸਤ 1959 ’ਚ ਫਿਲੀਪੀਨਜ਼ ’ਚ ਫਾਊਂਡੇਸ਼ਨ ਵੱਲੋਂ ਪਵਿੱਤਰ ਧਰਮ ਦੀ ਰੱਖਿਆ ’ਚ ਤਿੱਬਤੀ ਭਾਈਚਾਰੇ ਦੇ ਵੀਰਤਾ ਭਰੇ ਸੰਘਰਸ਼ ਲਈ ਪਰਮ ਸਨੇਹੀ ਲਾਮਾ ਨੂੰ ਭਾਈਚਾਰਕ ਲੀਡਰਸ਼ਿਪ ਲਈ ਦਿੱਤਾ ਗਿਆ ਇਹ ਪਹਿਲਾ ਕੌਮਾਂਤਰੀ ਐਵਾਰਡ ਸੀ, ਜੋ ਉਨ੍ਹਾਂ ਦੇ ਜੀਵਨ ਅਤੇ ਸੰਸਕ੍ਰਿਤੀ ਦੀ ਪ੍ਰੇਰਣਾ ਹੈ।’ ਨੋਬਲ ਸ਼ਾਂਤੀ ਐਵਾਰਡ ਦੇ ਜੇਤੂ ਦਲਾਈ ਲਾਮਾ ਆਪਣੀ ਸਾਦਗੀ ਅਤੇ ਵਿਸ਼ੇਸ਼ ਹੱਸਮੁੱਖ ਸ਼ੈਲੀ ਲਈ ਜਾਣੇ ਜਾਂਦੇ ਹਨ।
Comment here