ਅਪਰਾਧਸਿਆਸਤਖਬਰਾਂ

ਅਦਾਲਤ ਨੇ ਗੁਜਰਾਤ ਪੁਲਿਸ ਹਵਾਲੇ ਕੀਤਾ ਲਾਰੈਂਸ ਬਿਸ਼ਨੋਈ

ਗੁਜਰਾਤ-ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਰਹੱਦ ਪਾਰ ਤਸਕਰੀ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਏ.ਟੀ.ਐਸ. ਨੂੰ ਟਰਾਂਜ਼ਿਟ ਕਸਟੱਡੀ ਦੇ ਦਿੱਤੀ ਹੈ। ਗੁਜਰਾਤ ਪੁਲਿਸ ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਾਕਿਸਤਾਨ ਕਨੈਕਸ਼ਨ ਦਾ ਪਤਾ ਲਗਾਇਆ ਜਾਵੇਗਾ। ਪਾਕਿਸਤਾਨ ਤੋਂ 194 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਲਿਆਉਣ ਦਾ ਦੋਸ਼ ਹੈ। ਗੁਜਰਾਤ ਪੁਲਿਸ ਨੇ 6 ਪਾਕਿਸਤਾਨੀਆਂ ਸਮੇਤ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਗੁਜਰਾਤ ਪੁਲਿਸ ਨੇ ਲਾਰੇਂਸ ਬਿਸ਼ਨੋਈ ਨੂੰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਖਰੀਦ ਸਬੰਧੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ, ਤਾਂ ਜੋ ਫਰਾਰ ਨਾਈਜੀਰੀਅਨ ਔਰਤ ਅਤੇ ਉਸ ਦੇ ਪਾਕਿਸਤਾਨੀ ਸਬੰਧਾਂ ਦਾ ਪਤਾ ਲਗਾਇਆ ਦਾ ਸਕੇ।

Comment here