ਸਿਆਸਤਖਬਰਾਂਦੁਨੀਆ

ਤਿੱਬਤ ‘ਚ ਚੀਨੀ ਬਸਤੀਵਾਦੀ ਸਾਸ਼ਨ ਦੇ 72 ਸਾਲ ਵਿਸ਼ੇ ਤੇ ਵੈਬੀਨਾਰ 24 ਨੂੰ

ਤਿੱਬਤ ਵਿੱਚ ਚੀਨੀ ਬਸਤੀਵਾਦੀ ਸ਼ਾਸਨ ਦੇ 72 ਸਾਲ ਤੇ ਡੈਮੋਕਰੇਸੀ ਫੋਰਮ ਅਤੇ ਟੀਡੀਐਫ ਦੇ ਪ੍ਰਧਾਨ ਲਾਰਡ ਬਰੂਸ ਨੇ ਲੋਲੋਕਲਾ ਲਾਈਵ ਵੈਬਿਨਾਰ ਲਈ ਸੱਦਾ ਦਿੱਤਾ ਹੈ। ਇਹ ਪ੍ਰੋਗਰਾਮ ਸੋਮਵਾਰ 24 ਅਪ੍ਰੈਲ 2023 ਨੂੰ ਦੁਪਹਿਰ 2-4 ਵਜੇ ਯੂਕੇ ਸਮਾਂ (ਬੀਐਸਟੀ) ਨੂੰ ਹੋਵੇਗਾ। ਇਸ ਪ੍ਰੋਗਰਾਮ ਵਿਚ ਹੰਫਰੀ ਹਾਕਸਲੇ, ਲੇਖਕ ਅਤੇ ਬੀ ਬੀ ਸੀ ਏਸ਼ੀਆ ਦੇ ਸਾਬਕਾ ਪੱਤਰਕਾਰ, ਪੈਨਲ ਦੇ ਮੈਂਬਰ ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਮਾਨਯੋਗ ਸ਼੍ਰੀਮਾਨ ਪੇਨਪਾ ਸੇਰਿੰਗ ਸਿਕਯੁੰਗ, ਕੇਟ ਸਾਂਡਰਸ ਲੇਖਕ ਪੱਤਰਕਾਰ ਅਤੇ ਤਿੱਬਤ ਅਤੇ ਚੀਨ ’ਤੇ ਮਾਹਰ, ਤਿੱਬਤ ਆਲ ਪਾਰਟੀ ਪਾਰਲੀਮੈਂਟ ਗਰੁੱਪ ਦੇ ਕ੍ਰਿਸ ਲਾਅ ਐਮਪੀ ਸਹਿ ਪ੍ਰਧਾਨ, ਡਾ: ਮਾਰਟਿਨ ਮਿੱਲਜ਼, ਏਬਰਡੀਨ ਦੀ ਹਿਮਾਲੀਅਨ ਰਿਸਰਚ ਯੂਨੀਵਰਸਿਟੀ ਲਈ ਸਕੌਟਿਸ਼ ਸੈਂਟਰ ਦੇ ਡਾਇਰੈਕਟਰ ਆਦਿ ਸ਼ਾਮਲ ਹੋਣਗੇ। ਪ੍ਰੋਗਰਾਮ ਦੀ ਸਮਾਪਤੀ ਬੈਰੀ ਗਾਰਡੀਨਰ ਐਮਪੀ ਕਰਨਗੇ। ਇਸ ਵੈਬੀਨਾਰ ਨਾਲ ਕੋਈ ਵੀ ਜੁੜ ਸਕਦਾ ਹੈ।

Comment here