ਅਪਰਾਧਸਿਆਸਤਖਬਰਾਂ

ਕਠੂਆ ‘ਚ ਪੁਲਸ ਚੌਕੀ ਨੇੜੇ ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਘੇਰਿਆ ਇਲਾਕਾ

ਜੰਮੂ-ਇਥੋਂ ਦੇ ਕਠੂਆ ਜ਼ਿਲ੍ਹੇ ਵਿਚ ਰਹੱਸਮਈ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਬੁੱਧਵਾਰ ਦੇਰ ਸ਼ਾਮ ਹੀਰਾਨਗਰ ਖੇਤਰ ਵਿਚ ਸਰਹੱਦ ਪੁਲਸ ਚੌਕੀ ਨੇੜੇ ਹੋਇਆ ਹੈ। ਰਿਪੋਰਟ ਮੁਤਾਬਕ ਹੀਰਾਨਗਰ ਥਾਣਾ ਖੇਤਰ ਦੇ ਕੌਮਾਂਤਰੀ ਸਰਹੱਦ ‘ਤੇ ਬੀ.ਪੀ.ਪੀ. ਸੰਨਿਆਲ ਨੇੜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਘਟਨਾ ਬਾਰੇ ਪੁਲਸ ਦਾ ਕਹਿਣਾ ਹੈ ਕਿ, “ਪੁਲਸ ਪਾਰਟੀ ਨੇ ਹੋਰਨਾਂ ਸੁਰੱਖਿਆ ਬਲਾਂ ਦੇ ਨਾਲ ਘਟਨਾਸਥਲ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਹੈ।” ਜੰਮੂ ਡਵੀਜ਼ਨ ਦੇ ਏ.ਡੀ.ਜੀ.ਪੀ. ਮੁਕੇਸ਼ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਥਿਤ ਤੌਰ ‘ਤੇ ਪੁਲਸ ਸਟੇਸ਼ਨ ਹੀਰਾਨਗਰ ਦੇ ਅਧਿਕਾਰ ਖੇਤਰ ਵਿਚ ਬੀ.ਪੀ.ਪੀ. ਸੰਨਿਆਲ ਨੇੜੇ ਇਕ ਧਮਾਕੇ ਦੀ ਆਵਾਜ਼ ਸੁਣੀ ਗਈ ਹੈ।

Comment here