ਖਬਰਾਂਚਲੰਤ ਮਾਮਲੇਦੁਨੀਆ

ਬਲੋਚਿਸਤਾਨ : ਹੜ੍ਹ ‘ਚ ਗੱਡੀ ਰੁੜ੍ਹਨ ਨਾਲ ਪਰਿਵਾਰ ਦੇ 8 ਲੋਕਾਂ ਦੀ ਗਈ ਜਾਨ

ਪੇਸ਼ਾਵਰ-ਇੱਥੋਂ ਦੀ ਪੁਲਿਸ ਦੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ‘ਚ ਹੜ੍ਹ ‘ਚ ਇਕ ਗੱਡੀ ਦੇ ਵਹਿਣ ਨਾਲ ਉਸ ‘ਚ ਸਵਾਰ ਇਕ ਪਰਿਵਾਰ ਦੇ ਅੱਠ ਲੋਕਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸਾ ਪ੍ਰਾਂਤ ਦੇ ਆਵਾਰਾਨ ਜ਼ਿਲ੍ਹੇ ‘ਚ ਉਦੋਂ ਹੋਇਆ ਜਦੋਂ ਡਰਾਈਵਰ ਨੇ ਗੱਡੀ ਨੂੰ ਪਹਾੜੀ ਇਲਾਕੇ ‘ਚ ਪਾਣੀ ਨਾਲ ਭਰੀ ਸੜਕ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ ਅਤੇ ਗੱਡੀ ਡੂੰਘੀ ਖੱਡ ‘ਚ ਵਹਿ ਗਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ‘ਚ ਦੋ ਬਜ਼ੁਰਗਾਂ ਅਤੇ ਛੇ ਬੱਚੇ ਸ਼ਾਮਲ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੰਨ ਨਾਬਾਲਗ ਲੜਕੀਆਂ ਅਤੇ ਤਿੰਨ ਲੜਕੇ ਵੀ ਹਨ।

Comment here