ਸਿਆਸਤਖਬਰਾਂਦੁਨੀਆ

ਮੁੱਖ ਮੰਤਰੀ ਸੁੱਖੂ ਨੇ ਟਿਊਲਿਪ ਗਾਰਡਨ ਦਾ ਨਿਰੀਖਣ ਕੀਤਾ

ਪਾਲਮਪੁਰ– ਟਿਊਲਿਪ ਗਾਰਡਨ 25 ਫਰਵਰੀ, 2023 ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਹ ਤੇਜ਼ੀ ਨਾਲ ਪ੍ਰਸਿੱਧ ਸੈਰ ਸਪਾਟਾ ਸਥਾਨ ਬਣ ਰਿਹਾ ਹੈ, ਇੱਥੋਂ ਤੱਕ ਕਿ ਗੁਆਂਢੀ ਸੂਬੇ ਪੰਜਾਬ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿਚ ਪਹਿਲੇ ਟਿਊਲਿਪ ਗਾਰਡਨ ‘ਚ ਫੁੱਲ ਖਿੜੇ ਹਨ, ਜਿਸ ਕਾਰਨ ਸੈਲਾਨੀਆਂ ਦੇ ਚਿਹਰਿਆਂ ‘ਤੇ ਮੁਸਕਾਨ ਆਈ ਹੈ। ਗਾਰਡਨ ਵਿਚ ਟਿਊਲਿਪਸ ਖਿੜਨ ਨਾਲ ਰਿਕਾਰਡਤੋੜ ਗਿਣਤੀ ‘ਚ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਇਹ ਟਿਊਲਿਪ ਗਾਰਡਨ ਵਿਗਿਆਨ ਅਤੇ ਉਦਯੋਗਿਕ ਖੋਜ ਪ੍ਰੀਸ਼ਦ-ਇੰਸਟੀਚਿਊਟ ਆਫ ਹਿਮਾਲੀਅਨ ਬਾਇਓਰੀਸੋਰਸ ਟੈਕਨਾਲੋਜੀ, ਪਾਲਮਪੁਰ ਵਿਖੇ ਹੈ। ਉਦਘਾਟਨ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ 40,000 ਤੋਂ ਵੱਧ ਲੋਕ ਪਹਿਲਾਂ ਹੀ ਗਾਰਡਨ ਦਾ ਦੌਰਾ ਕਰ ਚੁੱਕੇ ਹਨ।
ਟਿਊਲਿਪ ਗਾਰਡਨ ਨੂੰ ਆਮ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਸੀ.ਐਸ.ਆਈ.ਆਰ.-ਆਈ.ਐਚ.ਬੀ.ਟੀ. ਦਾ ਦੌਰਾ ਕੀਤਾ ਅਤੇ ਟਿਊਲਿਪ ਗਾਰਡਨ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਇਸ ਗਾਰਡਨ ਤੋਂ ਪ੍ਰਭਾਵਿਤ ਹੋਏ। ਸੁੱਖੂ ਨੇ ਡਿਪਟੀ ਕਮਿਸ਼ਨਰ ਕਾਂਗੜਾ ਡਾ. ਨਵੀਨ ਜਿੰਦਲ ਨੂੰ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਵੱਡੇ ਪੱਧਰ ‘ਤੇ ਅਜਿਹੇ ਬਗੀਚਿਆਂ ਦੀ ਸਥਾਪਨਾ ਲਈ ਖੇਤਰ ‘ਚ ਹੋਰ ਢੁਕਵੀਆਂ ਥਾਵਾਂ ਦੀ ਖੋਜ ਕਰਨ ਲਈ ਕਿਹਾ। ਟਿਊਲਿਪਸ ਆਮ ਤੌਰ ‘ਤੇ ਬਗੀਚੇ ਲਈ ਸ਼ਾਨਦਾਰ ਫੁੱਲ ਹਨ ਅਤੇ ਫੁੱਲਦਾਨ ਦੀ ਸਜਾਵਟ ਲਈ ‘ਕੱਟ ਫਲਾਵਰ’ ਹੁੰਦੇ ਹਨ। 5 ਦਹਾਕਿਆਂ ਤੋਂ ਵੱਧ ਸਮੇਂ ਤੋਂ ਟਿਊਲਿਪ ਨੇ ਦੁਨੀਆ ਦੇ ਚੋਟੀ ਦੇ 10 ਸਭ ਤੋਂ ਵਧੀਆ ‘ਕੱਟ ਫਲਾਵਰਾਂ’ ਵਿਚੋਂ ਇਕ ਪ੍ਰਮੁੱਖ ਸਥਾਨ ਰੱਖਿਆ ਹੈ।

Comment here