ਅਪਰਾਧਸਿਆਸਤਖਬਰਾਂ

ਰੂਸੀ ਫੌਜ ਈਰਾਨ ਤੋਂ ਮਿਜ਼ਾਈਲਾਂ ਖ਼ਰੀਦ ਸਕਦੀ : ਅਮਰੀਕਾ

ਵਾਸ਼ਿੰਗਟਨ-ਅਮਰੀਕੀ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਕ ਯੂਕ੍ਰੇਨ ਵਿਚ ਯੁੱਧ ਲਈ ਹਥਿਆਰਾਂ ਦੀ ਸਪਲਾਈ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਮਾਸਕੋ ਹੁਣ ਫਿਰ ਰੂਸੀ ਫੌਜ ਨੂੰ ਡਰੋਨ ਅਤੇ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਸਪਲਾਈ ਲਈ ਇਕ ਵਾਰ ਫਿਰ ਈਰਾਨ ਦਾ ਰੁਖ ਕਰ ਸਕਦਾ ਹੈ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਮਰੀਕਾ ਇਸ ਗੱਲ ਨੂੰ ਹੈ ਚਿੰਤਤ ਹੈ ਕਿ ਰੂਸ ਆਉਣ ਵਾਲੇ ਦਿਨਾਂ ’ਚ ਈਰਾਨ ਤੋਂ ਉੱਨਤ ਰਵਾਇਤੀ ਹਥਿਆਰ ਹਾਸਲ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਖ਼ਾਸ ਤੌਰ ’ਤੇ ਚਿੰਤਤ ਹੈ ਕਿ ਰੂਸੀ ਫੌਜ ਈਰਾਨ ਤੋਂ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਖ਼ਰੀਦ ਸਕਦੀ ਹੈ। ਇਸ ਦੌਰਾਨ, ਸੰਯੁਕਤ ਰਾਸ਼ਟਰ ਦੇ ਇੱਕ ਡਿਪਲੋਮੈਟ ਨੇ ਕਿਹਾ ਕਿ ਈਰਾਨ ਨੇ ਸੁਰੱਖਿਆ ਪ੍ਰੀਸ਼ਦ ਦਾ ਸਾਲ 2015 ਦੇ ਮਤੇ ਦੀ ਉਲੰਘਣਾ ਕਰਕੇ ਰੂਸ ਨੂੰ ਸੈਂਕੜੇ ਮਿਜ਼ਾਈਲਾਂ ਅਤੇ ਡਰੋਨ ਜਹਾਜ਼ ਵੇਚਣ ਦੀ ਯੋਜਨਾ ਬਣਾਈ ਹੈ। ਇਸ ਮਤੇ ਨੇ ਤਹਿਰਾਨ ਅਤੇ 6 ਵੱਡੀਆਂ ਵਿਸ਼ਵ ਸ਼ਕਤੀਆਂ ਵਿਚਕਾਰ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਹੋਏ ਸਮਝੌਤੇ ਦਾ ਸਮਰਥਨ ਕੀਤਾ ਸੀ। ਡਿਪਲੋਮੈਟ ਮੁਤਾਬਕ 2015 ਦੇ ਸਮਝੌਤੇ ’ਤੇ ਹਸਤਾਖਰ ਕਰਨ ਵਾਲਿਆਂ ’ਚ ਰੂਸ ਵੀ ਸ਼ਾਮਲ ਹੈ।

Comment here