ਅਪਰਾਧਖਬਰਾਂਚਲੰਤ ਮਾਮਲੇ

ਅਣਖ ਖਾਤਰ ਪ੍ਰੇਮੀ ਜੋੜੇ ਦਾ ਕਤਲ

ਗੁਰਦਾਸਪੁਰ-ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਖਾਨਪੁਰ ਦੇ ਪਿੰਡ ਮਾਂਗਪੁਰ ਦੇ ਕੋਲ ਇਕ ਰਜਵਾਹੇ ਵਿਚੋਂ ਮਿਲੀਆਂ ਹਨ। ਲਾਸਾਂ ਵੇਖ ਕੇ ਸਪੱਸ਼ਟ ਲੱਗਦਾ ਹੈ ਕਿ ਦੋਵਾਂ ਦਾ ਕਤਲ ਅਣਖ਼ ਦੀ ਖਾਤਿਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਜਦ ਲਾਸ਼ ਬਰਾਮਦ ਹੋਈ ਤਾਂ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਅਤੇ ਲਾਸ਼ਾਂ ਦੇ ਕੋਲ ਪਏ ਇਕ ਬੈਗ ਵਿਚੋਂ ਮਿਲੇ ਪਛਾਣ ਪੱਤਰ ਤੋਂ ਪਤਾ ਲੱਗਾ ਕਿ ਮ੍ਰਿਤਕਾ ਕੁੜੀ ਰੁਖ਼ਸਾਨਾ ਅਤੇ ਕਬੀਰ ਸਾਂਗਲਾ ਜ਼ਿਲ੍ਹੇ ਦੇ ਮੋਹਰਸਾਈਰ ਪਿੰਡ ਦੇ ਰਹਿਣ ਵਾਲੇ ਹਨ ਅਤੇ ਬਰਾਮਦ ਨਿਕਾਹਨਾਮੇ ਦੇ ਅਨੁਸਾਰ ਦੋਵਾਂ ਨੇ 11 ਅਕਤੂਬਰ ਨੂੰ ਨਿਕਾਹ ਕਰਵਾਇਆ ਸੀ।
ਅੱਜ ਕੱਲ ਆਬਾਦੀ ਕਲੋਨੀ ਰਾਵਲਪਿੰਡੀ ਵਿਚ ਰਹਿ ਰਹੇ ਸੀ। ਲਾਸ਼ਾਂ ਦੀ ਹਾਲਤ ਵੇਖ ਕੇ ਪਤਾ ਲੱਗਦਾ ਸੀ ਕਿ ਦੋਵਾਂ ਦੀ ਹੱਤਿਆ ਕਿਤੇ ਹੋਰ ਕਰਕੇ ਲਾਸ਼ਾਂ ਨੂੰ ਰਜਵਾਹੇ ਵਿਚ ਸੁੱਟਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਦੋਵਾਂ ਦੀ ਹੱਤਿਆ ਗਲਾ ਦਬਾ ਕੇ ਕੀਤੀ ਗਈ। ਪੁਲਸ ਨੇ ਜਦ ਰੁਖ਼ਸਾਨਾ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਤਾਂ ਪਰਿਵਾਰ ਨੇ ਕਿਹਾ ਕਿ ਸਾਡਾ ਰੁਖਸਾਨਾ ਨਾਲ ਕੋਈ ਸੰਬੰਧ ਨਹੀਂ ਹੈ। ਪੁਲਸ ਅਨੁਸਾਰ ਕਬੀਰ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਦੋਵਾਂ ਦਾ ਕਤਲ ਰੁਖ਼ਸਾਨਾ ਦੇ ਪਰਿਵਾਰ ਵਾਲਿਆਂ ਨੇ ਅਣਖ ਦੀ ਖਾਤਿਰ ਕੀਤਾ ਹੈ, ਕਿਉਂਕਿ ਦੋਹਾਂ ਨੇ ਘਰ ਤੋਂ ਭੱਜ ਕੇ ਨਿਕਾਹ ਕਰਵਾਇਆ ਸੀ।

Comment here