ਅਪਰਾਧਖਬਰਾਂਚਲੰਤ ਮਾਮਲੇ

ਕਸ਼ਮੀਰ ਤੋਂ ਅਗਵਾ ਹੋਈਆਂ ਦੋ ਭੈਣਾਂ ਪੰਜਾਬ ਤੋਂ ਬਰਾਮਦ

ਜੰਮੂ-ਪੁੰਛ ਦੇ ਸੀਨੀਅਰ ਸੁਪਰਡੈਂਟ (ਐੱਸ.ਐੱਸ.ਪੀ.) ਰੋਹਿਤ ਬਸਕੋਤਰਾ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਤੋਂ ਅਗਵਾ ਹੋਈਆਂ 2 ਭੈਣਾਂ ਨੂੰ ਪੰਜਾਬ ਤੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਅਗਵਾ ਕਰਨ ‘ਚ ਸ਼ਾਮਲ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ.ਐੱਸ.ਪੀ. ਨੇ 26 ਅਕਤੂਬਰ ਨੂੰ ਇਨ੍ਹਾਂ ਕੁੜੀਆਂ ਦੀ ਮਾਂ ਦੀ ਸ਼ਿਕਾਇਤ ‘ਤੇ ਵਿਸ਼ੇਸ਼ ਜਾਂਚ ਦਲ ਗਠਿਤ ਕੀਤਾ ਸੀ। ਉਨ੍ਹਾ ਕਿਹਾ ਕਿ ਇਸ ਬਾਰੇ ਸੁੰਦਰਬਨੀ ਦੇ ਅਨਿਲ ਕੁਮਾਰ, ਜੰਮੂ ਦੇ ਮੁਨੀਸ਼ ਕੁਮਾਰ ਅਤੇ ਪੰਜਾਬ ਦੇ ਲਵਜੀਤ ਸਿੰਘ ਅਤੇ ਰਾਮ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ।ਔਰਤ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ 2 ਦੀਆਂ ਆਪਣੇ ਘਰ ਤੋਂ ਕਰੀਬ ਇਕ ਮਹੀਨੇ ਪਹਿਲਾਂ ਗਾਇਬ ਹੋ ਗਈਆਂ ਸਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮ ਨੇ ਵੱਖ-ਵੱਖ ਥਾਂਵਾਂ ‘ਤੇ ਛਾਪੇਮਾਰੀ ਕੀਤੀ ਅਤੇ ਆਖ਼ਰਕਾਰ ਦੋਵੇਂ ਭੈਣਾਂ ਨੂੰ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਬਰਾਮਦ ਕਰ ਲਿਆ।

Comment here