ਅਪਰਾਧਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਭਾਰਤ ਚ ਬਣਨ ਵਾਲੀਆਂ 4 ਖੰਘ ਦੀਆਂ ਦਵਾਈਆਂ ‘ਤੇ ਰੋਕ

ਡਬਲਿਊਐੱਚਓ ਨੇ ਦਿੱਤੀ ਚੇਤਾਵਨੀ 
ਦਿਲੀ-ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਭਾਰਤ ਦੀ ਮੇਡਨ ਫਾਰਮਾਸਿਊਟੀਕਲ ਕੰਪਨੀ ਨੂੰ ਉਨ੍ਹਾਂ ਦੇ ਚਾਰ ਕਫ ਅਤੇ ਕੋਲਡ ਸਿਰਪ (ਖਾਂਸੀ-ਜ਼ੁਕਾਮ ਦੀ ਦਵਾਈ) ਲਈ ਚੇਤਾਵਨੀ ਜਾਰੀ ਕੀਤੀ ਹੈ।ਬੀਤੇ ਦਿਨੀਂ ਵਿਸ਼ਵ ਸਿਹਤ ‘ਤੇ ਮੀਡੀਆ ਬ੍ਰੀਫਿੰਗ ਦੌਰਾਨ ਡਬਲਿਊਐੱਚਓ ਦੀ ਇਹ ਚੇਤਾਵਨੀ ਪੱਛਮੀ ਅਫਰੀਕਾ ਦੇ ਦੇਸ਼ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਨੂੰ ਲੈ ਕੇ ਦਿੱਤੀ ਗਈ ਹੈ। ਸੰਗਠਨ ਨੇ ਕਿਹਾ, “ਡਬਲਿਊਐੱਚਓ ਨੇ ਗਾਂਬੀਆ ਵਿੱਚ ਮਿਲੀਆਂ ਚਾਰ ਦਵਾਈਆਂ ਨੂੰ ਲੈ ਕੇ ਇੱਕ ਮੈਡੀਕਲ ਪ੍ਰੋਡਕਟ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਐਕਿਊਟ ਕਿਡਨੀ ਇੰਜਰੀ ਅਤੇ 66 ਬੱਚਿਆਂ ਦੀ ਮੌਤ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ।ਡਬਲਿਊਐੱਚਓ, ਭਾਰਤ ਵਿੱਚ ਰੈਗੂਲੇਟਰੀ ਅਥਾਰਟੀਆਂ ਨਾਲ ਅੱਗੇ ਦੀ ਜਾਂਚ ਕਰ ਰਹੀ ਹੈ। ਇਹ ਦੂਸ਼ਿਤ ਉਤਪਾਦ ਹੁਣ ਤੱਕ ਸਿਰਫ਼ ਗਾਂਬੀਆ ਵਿੱਚ ਹੀ ਪਾਏ ਗਏ ਹਨ ਪਰ ਇਹ ਦੂਜੇ ਦੇਸ਼ਾਂ ਵਿੱਚ ਵੀ ਵੰਡੇ ਗਏ ਹੋਣਗੇ।” ਡਬਲਿਊਐੱਚਓ ਨੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਣ ਤੋਂ ਰੋਕਣ ਲਈ ਸਾਰੇ ਦੇਸ਼ਾਂ ਨੂੰ ਇਨ੍ਹਾਂ ਉਤਪਾਦਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ।ਡਬਲਿਊਐੱਚਓ ਮੁਤਾਬਕ ਚਾਰ ਉਤਪਾਦਾਂ ਵਿੱਚੋਂ ਹਰੇਕ ਦੇ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਨ੍ਹਾਂ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਦੀ ਅਪ੍ਰਵਾਨਿਤ ਮਾਤਰਾ ਦੂਸ਼ਿਤ ਪਦਾਰਥਾਂ ਵਜੋਂ ਵਿੱਚ ਹੁੰਦੀ ਹੈ।
ਜੋਖ਼ਮ ਕੀ ਹੈ
ਇਨ੍ਹਾਂ ਦਵਾਈਆਂ ਦੀ ਜਾਂਚ ਤੋਂ ਡਬਲਿਊਐੱਚਓ ਨੇ ਦੱਸਿਆ ਹੈ ਕਿ ਇਨ੍ਹਾਂ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਐਥਲੀਨ ਗਲਾਈਕੋਲ ਦੀ ਅਣਉਚਿਤ ਮਾਤਰਾ ਪਾਈ ਗਈ ਹੈ।ਇਹ ਸੇਵਨ ਕਰਨ ‘ਤੇ ਮਨੁੱਖਾਂ ਲਈ ਜ਼ਹਿਰੀਲੇ ਹੁੰਦੇ ਅਤੇ ਘਾਤਕ ਸਾਬਤ ਹੋ ਸਕਦੇ ਹਨ।ਜ਼ਹਿਰੀਲੇ ਅਸਰ ਦੌਰਾਨ ਪੇਟ ਵਿੱਚ ਦਰਦ, ਉਲਟੀਆਂ, ਦਸਤ, ਪਿਸ਼ਾਬ ਕਰਨ ਵਿੱਚ ਅਸਮਰੱਥਾ, ਸਿਰ ਦਰਦ, ਬਦਲੀ ਹੋਈ ਮਾਨਸਿਕ ਸਥਿਤੀ ਅਤੇ ਗੁਰਦੇ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਿਸ ਕਾਰਨ ਮੌਤ ਹੋ ਸਕਦੀ ਹੈ।ਇਨ੍ਹਾਂ ਉਤਪਾਦਾਂ ਦੇ ਸਾਰੇ ਬੈਚਾਂ ਨੂੰ ਉਦੋਂ ਤੱਕ ਅਸੁਰੱਖਿਅਤ ਮੰਨਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਉਨ੍ਹਾਂ ਦਾ ਸੰਬੰਧਿਤ ਰਾਸ਼ਟਰੀ ਰੈਗੂਲੇਟਰੀ ਅਥਾਰਟੀਆਂ ਵੱਲੋਂ ਵਿਸ਼ਲੇਸ਼ਣ ਨਹੀਂ ਕੀਤਾ ਜਾਂਦਾ। ਡਬਲਿਊਐੱਚਓ ਨੇ ਕਿਹਾ ਹੈ ਕਿ ਇਸ ਚੇਤਾਵਨੀ ਵਿੱਚ ਸੰਕੇਤਕ ਘਟੀਆ ਉਤਪਾਦ ਅਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਵਰਤੋਂ ਕਾਰਨ, ਖ਼ਾਸ ਕਰਕੇ ਬੱਚਿਆਂ ਨੂੰ ਗੰਭੀਕ ਨੁਕਸਾਨ ਹੋ ਸਕਦੇ ਹਨ ਜਾਂ ਮੌਤ ਹੋ ਸਕਦੀ ਹੈ। ਦਿੱਲੀ ਸਥਿਤ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਖੰਘ ਦੇ ਸਿਰਪ ਹਰਿਆਣਾ ਦੀ ਇੱਕ ਕੰਪਨੀ ਵਿੱਚ ਬਣਦੇ ਹਨ। ਸੂਚਨਾ ਮੁਤਾਬਕ ਦਿੱਲੀ, ਸੋਨੀਪਤ ਅਤੇ ਚੰਡੀਗੜ੍ਹ ਦੀਆਂ ਟੀਮਾਂ ਨੇ ਕੁੰਡਲੀ ਸਥਿਤ ਇਸ ਦਵਾ ਫੈਕਟਰੀ ਵਿੱਚ ਛਾਪਾ ਮਾਰਿਆ ਹੈ।ਇਸ ਦੌਰਾਨ ਦਿੱਲੀ ਦੇ ਨਾਲ ਹਰਿਆਣਾ ਡਰੱਗ ਕੰਟ੍ਰੋਰਲ ਮਨਮੋਹਨ ਤਨੇਜਾ ਦੀ ਅਗਵਾਈ ਵਿੱਚ ਟੀਮਾਂ ਨੇ ਸੈਂਪਲ ਲਏ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ  ਕਿਹਾ ਹੈ ਕਿ ਕੇਂਦਰ ਸਰਕਾਰ ਦੇ ਅਧਿਕਾਰੀ ਵੀ ਇਸ ਦੀ ਪੂਰੀ ਜਾਣਕਾਰੀ ਲੈ ਰਹੇ ਹਨ।”

Comment here