ਸਿਆਸਤਖਬਰਾਂਚਲੰਤ ਮਾਮਲੇ

ਸਿਆਸੀ ਪਾਰਟੀਆਂ ਚੋਣ ਵਾਅਦੇ ਨਿਭਾਉਣ-ਬੀਬੀ ਭੱਠਲ

ਨਾਭਾ-ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਅਜਿਹੇ ਵਾਅਦੇ ਨਹੀਂ ਕਰਨੇ ਚਾਹੀਦੇ ਜੋ ਉਹ ਪੂਰੇ ਨਾ ਕਰ ਸਕਣ ਕਿਉਂਕਿ ਇਸ ਕਰਕੇ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਉੱਠ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਲੋਕ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਐਫੀਡੇਵਿਟ ਲੈਣੇ ਸ਼ੁਰੂ ਕਰ ਦੇਣਗੇ ਕਿ ਅਸੀਂ ਚੋਣਾਂ ਜਿੱਤਣ ਤੋਂ ਬਾਅਦ ਆਹ ਕੰਮ ਜ਼ਰੂਰ ਕਰਾਵਾਂਗੇ। ਪੰਜਾਬ ਦੀ ਮੌਜੂਦਾ ਸਰਕਾਰ ਤੇ ਤੰਜ ਕੱਸਦਿਆਂ ਬੀਬੀ ਭੱਠਲ ਨੇ ਕਿਹਾ ਕਿ ਛੇ ਮਹੀਨੇ ਬੀਤਣ ਦੇ ਬਾਅਦ ਵੀ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਕਿਉਂਕਿ ਜਿਸ ਬਦਲਾਅ ਤਹਿਤ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਸੀ ਉਸ ’ਤੇ ਉਹ ਖਰਾ ਨਹੀਂ ਉਤਰੀ।
ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਤੇ ਬੀਬੀ ਭੱਠਲ ਨੇ ਕਿਹਾ ਕਿ ਹਾਲੇ ਹੋਰ ਪਤਾ ਨਹੀਂ ਕਿਹੜੀ ਕਿਹੜੀ ਪਾਰਟੀ ਜਾਣਗੇ ਕਿਉਂਕਿ ਪਹਿਲਾਂ ਉਹ ਅਕਾਲੀ ਸੀ ਫਿਰ ਕਾਂਗਰਸੀ ਤੇ ਹੁਣ ਭਾਜਪਾ ’ਚ । ਬੀਬੀ ਭੱਠਲ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਚੋਣਾਂ ਵਿਚ ਉਹੀ ਵਾਅਦਾ ਕੀਤਾ ਜਾਵੇ ਜੋ ਉਹ ਪੂਰਾ ਕਰ ਸਕਣ।

Comment here