ਸਿਆਸਤਖਬਰਾਂ

21 ਜੁਲਾਈ ਨੂੰ ਹੋਣਗੀਆਂ ਰਾਸ਼ਟਰਪਤੀ ਚੋਣਾਂ

ਨਵੀਂ ਦਿੱਲੀ-ਅੱਜ ਰਾਸ਼ਟਰਪਤੀ ਚੋਣਾਂ ਦੀਆਂ ਚੋਣ ਕਮਿਸ਼ਨ ਨੇ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ ਹੋਣਗੀਆਂ। 21 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦਾ ਐਲਾਨ ਕੀਤਾ ਜਾਵੇਗਾ। ਰਾਜੀਵ ਕੁਮਾਰ ਨੇ ਵਿਗਿਆਨ ਭਵਨ ਤੋਂ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਪੱਤਰ 29 ਜੂਨ ਤੱਕ ਦਾਖ਼ਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 30 ਜੂਨ ਨੂੰ ਕਰਵਾਈ ਜਾਵੇਗੀ ਅਤੇ ਨਾਮ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 2 ਜੁਲਾਈ ਰੱਖੀ ਗਈ ਹੈ। ਉਨਾਂ ਦੱਸਿਆ ਕਿ ਚੋਣ ਪ੍ਰਕਿਰਿਆ 25 ਜੁਲਾਈ 2022 ਤੱਕ ਸੰਪੰਨ ਹੋ ਜਾਵੇਗੀ। ਵੋਟ ਦੇਣ ਲਈ 1,2,3 ਲਿੱਖ ਕੇ ਪਸੰਦ ਦੱਸਣੀ ਹੋਵੇਗੀ। ਪਹਿਲੀ ਪਸੰਦ ਨਾ ਦੱਸਣ ‘ਤੇ ਵੋਟ ਰੱਦ ਹੋ ਜਾਵੇਗੀ। ਚੋਣਾਂ ‘ਚ ਵੋਟਿੰਗ ਲਈ ਵਿਸ਼ੇਸ਼ ਇੰਕ ਵਾਲਾ ਪੈੱਨ ਮੁਹੱਈਆ ਕਰਵਾਇਆ ਜਾਵੇਗਾ।
ਉੱਥੇ ਹੀ ਇਸ ਦੌਰਾਨ ਰਾਜਨੀਤਕ ਦਲ ਕੋਈ ਵਹਿਪ ਜਾਰੀ ਨਹੀਂ ਕਰ ਸਕਦੇ ਹਨ। ਸੰਸਦ ਅਤੇ ਵਿਧਾਨ ਸਭਾਵਾਂ ‘ਚ ਵੋਟਿੰਗ ਹੋਵੇਗੀ। ਰਾਜ ਸਭਾ ਦੇ ਜਨਰਲ ਸਕੱਤਰ ਚੋਣ ਇੰਚਾਰਜ ਹੋਣਗੇ। ਇਸ ਤੋਂ ਇਲਾਵਾ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਖ਼ਤਮ ਹੋ ਰਿਹਾ ਹੈ ਅਤੇ ਅਗਲੀਆਂ ਰਾਸ਼ਟਰਪਤੀ ਚੋਣਾਂ ਇਸ ਤੋਂ ਪਹਿਲਾਂ ਹੀ ਹੋਣੀਆਂ ਹਨ। ਰਾਸ਼ਟਰਪਤੀ ਨੂੰ ਚੁਣਨ ਲਈ ਆਮ ਲੋਕ ਵੋਟਿੰਗ ਨਹੀਂ ਕਰਦੇ। ਜਿਵੇਂ ਦੋਹਾਂ ਸਦਨਾਂ (ਲੋਕ ਸਭਾ ਅਤੇ ਰਾਜ ਸਭਾ) ਦੇ ਮੈਂਬਰ ਰਾਸ਼ਟਰਪਤੀ ਚੋਣਾਂ ‘ਚ ਵੋਟ ਪਾਉਣਗੇ। ਇਸ ਲਈ ਜਨਤਾ ਵਲੋਂ ਚੁਣੇ ਗਏ ਪ੍ਰਤੀਨਿਧੀ ਅਤੇ ਉੱਚ ਸਦਨ ਦੇ ਪ੍ਰਤੀਨਿਧੀ ਵੋਟ ਪਾਉਂਦੇ ਹਨ।

Comment here