ਲੰਡਨ-ਅੱਜ ਭਾਰਤ ਦੇ 10 ਸਿਖਰ ਸੂਚੀ ਵਿੱਚੋਂ ਪੰਜ ਭਾਰਤੀ ਸਕੂਲਾਂ ਨੂੰ ਯੂਕੇ ਵਿੱਚ ਪਹਿਲੀ ਵਾਰ ਦਿੱਤੇ ਜਾ ਰਹੇ ਵਿਸ਼ਵ ਦੇ ਸਰਵੋਤਮ ਸਕੂਲ (ਵਰਲਡਜ਼ ਬੈਸਟ ਸਕੂਲ) ਪੁਰਸਕਾਰਾਂ ਨੂੰ ਸ਼ਾਮਲ ਕੀਤਾ ਹੈ। ਸਮਾਜ ਦੀ ਤਰੱਕੀ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਬ੍ਰਿਟੇਨ ਨੇ ਢਾਈ ਲੱਖ ਡਾਲਰ ਦੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਮੁੰਬਈ ਸਥਿਤ ਐਸਕੇਵੀਐਮ ਦੇ ਸੀਐਨਐਮ ਸਕੂਲ ਅਤੇ ਨਵੀਂ ਦਿੱਲੀ ਦੇ ਲਾਜਪਤ ਨਗਰ-3 ਦੇ ਸ਼ਧੰਛ ਪ੍ਰਾਇਮਰੀ ਸਕੂਲ ਨੂੰ ‘ਇਨੋਵੇਸ਼ਨ ਲਈ ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰ’ ਸ਼੍ਰੇਣੀ ਦੀ ਸਿਖਰ 10 ਸੂਚੀ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਮੁੰਬਈ ਦੇ ਖੋਜ ਸਕੂਲ ਅਤੇ ਪੁਣੇ ਦੇ ਬੋਪਖੇਲ ਵਿੱਚ ਸਥਿਤ ਪੀ.ਸੀ.ਐਮ.ਸੀ. ਇੰਗਲਿਸ਼ ਮੀਡੀਅਮ ਸਕੂਲ ਨੂੰ ‘ਕਮਿਊਨਿਟੀ ਕੋਲਾਬੋਰੇਸ਼ਨ’ ਸ਼੍ਰੇਣੀ ਵਿੱਚ ਚੋਟੀ ਦੇ 10 ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਵੜਾ ਦੇ ਸਮਾਰਤਿਨ ਮਿਸ਼ਨ ਸਕੂਲ (ਹਾਈ) ਨੂੰ ‘ਮੁਸੀਬਤ ‘ਤੇ ਕਾਬੂ ਪਾਉਣ’ (ਓਵਰਕਮਿੰਗ ਐਡਵਰਸਿਟੀ) ਦੀ ਸ਼੍ਰੇਣੀ ਵਿੱਚ ਵਿਸ਼ਵ ਦੇ ਸਰਵੋਤਮ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀ4 ਐਜੂਕੇਸ਼ਨ ਦੇ ਸੰਸਥਾਪਕ ਅਤੇ ‘ਵਰਲਡਜ਼ ਬੈਸਟ ਸਕੂਲ’ ਐਵਾਰਡ ਨਾਲ ਸਨਮਾਨਿਤ ਵਿਕਾਸ ਪੋਟਾ ਨੇ ਕਿਹਾ ਕਿ ਕੋਵਿਡ ਕਾਰਨ ਸਕੂਲ ਅਤੇ ਯੂਨੀਵਰਸਿਟੀਆਂ ਦੇ ਬੰਦ ਹੋਣ ਨਾਲ ਡੇਢ ਅਰਬ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ ਹਨ।
ਸੰਯੁਕਤ ਰਾਸ਼ਟਰ ਨੇ ਮਹਾਮਾਰੀ ਤੋਂ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਵਿਸ਼ਵਵਿਆਪੀ ਸਿੱਖਿਆ ਸੰਕਟ ਡੂੰਘਾ ਹੋ ਸਕਦਾ ਹੈ ਕਿਉਂਕਿ 2030 ਤੱਕ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਵਿੱਚ ਪਹਿਲਾਂ ਹੀ ਦੇਰੀ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵਿਵਸਥਾਗਤ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਜ਼ਮੀਨੀ ਪੱਧਰ ‘ਤੇ ਹੱਲ ਲੱਭਣ ਲਈ ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰਾਂ ਦੀ ਸਥਾਪਨਾ ਕੀਤੀ ਹੈ। ਪ੍ਰੇਰਣਾ ਦੇਣ ਵਾਲੇ ਸਕੂਲਾਂ ਦੀਆਂ ਕਹਾਣੀਆਂ ਸੁਣਾ ਕੇ ਸਿੱਖਿਆ ਨੂੰ ਬਦਲਿਆ ਜਾ ਸਕਦਾ ਹੈ ਜੋ ਵਿਦਿਆਰਥੀਆਂ ਦੇ ਜੀਵਨ ਨੂੰ ਬਦਲਦੇ ਹਨ ਅਤੇ ਪ੍ਰੇਰਿਤ ਕਰਦੇ ਹਨ। ਪੰਜ ਇਨਾਮ ਜੇਤੂਆਂ ਵਿੱਚ ਢਾਈ ਲੱਖ ਦਾ ਇਨਾਮ ਬਰਾਬਰ ਵੰਡਿਆ ਜਾਵੇਗਾ ਅਤੇ ਹਰੇਕ ਜੇਤੂ ਨੂੰ 50 ਹਜ਼ਾਰ ਡਾਲਰ ਦਾ ਇਨਾਮ ਮਿਲੇਗਾ।ਸਬੰਧਤ ਸ਼੍ਰੇਣੀਆਂ ਵਿੱਚ ਫਾਈਨਲ ਜੇਤੂਆਂ ਦਾ ਐਲਾਨ ਇਸ ਸਾਲ ਅਕਤੂਬਰ ਵਿੱਚ ਕੀਤਾ ਜਾਵੇਗਾ।

Comment here