ਚੰਡੀਗੜ- ਦੇਸ਼ ਦੇ ਕੁਝ ਹਿੱਸਿਆਂ ਵਿਚ ਮੋਦੀ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਹੋ ਰਿਹਾ ਹੈ, ਪਰ ਕੁਝ ਸਰਗਰਮੀ ਇਹੋ ਜਿਹੀ ਵੀ ਆਈ ਹੈ ਕਿ ਹੁਣ ਇਹਨਾਂ ਕਨੂੰਨਾਂ ਦੇ ਹੱਕ ਵਿਚ ਵੀ ਅੰਦੋਲਨ ਹੋਵੇਗਾ। ਵਿਰੋਧ ਚ ਅੰਦੋਲਨ ਕਰ ਰਹੇ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ ਅਤੇ ਗੁਰਨਾਮ ਸਿੰਘ ਚੜੂਨੀ ਦੀ ਗਿ੍ਰਫਤਾਰੀ ਲਈ ਭਾਕਿਯੂ (ਮਾਨ ਧੜਾ) ਨੇ ਕਮਰਕੱਸ ਲਈ ਹੈ। ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਨਾਲ ਸਬੰਧ ਰੱਖਣ ਵਾਲੀ ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਰਾਸ਼ਟਰੀ ਪ੍ਰਧਾਨ ਸਾਬਕਾ ਸੰਸਦ ਮੈਂਬਰ ਭੁਪਿੰਦਰ ਸਿੰਘ ਮਾਨ ਅਤੇ ਪ੍ਰਦੇਸ਼ ਪ੍ਰਧਾਨ ਗੁਣੀ ਪ੍ਰਕਾਸ਼ ਹਨ। ਗੁਣੀ ਪ੍ਰਕਾਸ਼ ਨੇ ਸੋਮਵਾਰ ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਮਥਾਨਾ ’ਚ ਭਾਕਿਯੂ ਦੀ ਪ੍ਰਦੇਸ਼ ਕਾਰਜਕਾਰਨੀ ਦੀ ਮੀਟਿੰਗ ਬੁਲਾਈ ਹੈ ਜਿਸ ਵਿਚ ਕਿਸਾਨਾਂ ਦੇ ਨਾਂ ’ਤੇ ਹਿੰਸਾ ਕਰਨ ਵਾਲੇ ਲੋਕਾਂ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਜਾਵੇਗੀ। ਇਸ ਦੇ ਲਈ ਸਰਕਾਰ ’ਤੇ ਦਬਾਅ ਬਣਾਉਣ ਦੀ ਰਣਨੀਤੀ ਵੀ ਤੈਅ ਹੋਵੇਗੀ। ਗੁਣੀ ਪ੍ਰਕਾਸ਼ ਨੇ ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਚੰਡੀਗੜ੍ਹ ’ਚ ਮੁਲਾਕਾਤ ਕਰਕੇ ਉਨ੍ਹਾਂ ਦਾ ਸੂਬਾ ਪੱਧਰੀ ਸਮਾਗਮ ਮਥਾਨਾ ’ਚ ਕਰਨ ਦਾ ਐਲਾਨ ਕੀਤਾ ਸੀ। ਤਰੀਕ ਹਾਲੇ ਤੈਅ ਨਹੀਂ ਹੋ ਸਕੀ ਹੈ। ਗੁਣੀ ਪ੍ਰਕਾਸ਼ ਆਪਣੀ ਟੀਮ ਨਾਲ ਲਗਾਤਾਰ ਮੀਟਿੰਗਾਂ ਕਰਕੇ ਸਮਾਗਮ ਦੀਆਂ ਤਿਆਰੀਆਂ ਵਿਚ ਡਟੇ ਹੋਏ ਹਨ। ਉਨ੍ਹਾਂ ਦੇ ਦੋ ਵੱਡੇ ਮੁੱਦੇ ਹਨ। ਪਹਿਲਾ ਤਾਂ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਂ ’ਤੇ ਰਾਜ ਵਿਚ ਕੀਤੀ ਜਾ ਰਹੀ ਹਿੰਸਾ ਨੂੰ ਰੋਕਿਆ ਜਾਵੇ। ਸਰਕਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਲਈ ਠੋਸ ਕਦਮ ਚੁੱਕੇ ਤਾਂ ਕਿ ਅਰਾਜਕਤਾ ਦਾ ਮਾਹੌਲ ਖਤਮ ਹੋ ਸਕੇ। ਦੂਸਰੀ ਮੰਗ ਹੈ ਕਿ ਆਸਟ੍ਰੇਲੀਆ ’ਚ ਗਿ੍ਰਫਤਾਰ ਕਰਨਾਲ ਜ਼ਿਲ੍ਹੇ ਦੇ ਵਿਸ਼ਾਲ ਜੂਡ ਦੀ ਰਿਹਾਈ। ਖਾਲਿਸਤਾਨੀਆਂ ਦੇ ਵਿਰੋਧ ’ਚ ਵਿਸ਼ਾਲ ਜੂਡ ਨੇ ਆਸਟ੍ਰੇਲੀਆ ’ਚ ਭਾਰਤੀ ਝੰਡਾ ਲਹਿਰਾਇਆ ਸੀ ਜਿਸ ’ਤੇ ਉਸ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਗੁਣੀ ਪ੍ਰਕਾਸ਼ ਅਨੁਸਾਰ ਸੱਤਾਧਾਰੀ ਦਲ ਦੇ ਨੇਤਾਵਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਆਮ ਕਿਸਾਨ ਸਿੱਧਾ-ਸਾਦਾ ਹੈ। ਉਸ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਦਾ ਫਾਇਦਾ ਹੋਣ ਵਾਲਾ ਹੈ ਪਰ ਟਿਕੈਤ ਅਤੇ ਚੜੂਨੀ ਵਰਗੇ ਲੋਕ ਕੁਝ ਸਿਆਸੀ ਦਲਾਂ ਦੇ ਹੱਥਾਂ ਵਿਚ ਖੇਡ ਕੇ ਕਿਸਾਨਾਂ ਨੂੰ ਬਦਨਾਮ ਕਰਨ ’ਤੇ ਲੱਗੇ ਹੋਏ ਹਨ। ਕੋਈ ਕਿਸਾਨ ਇਹ ਨਹੀਂ ਚਾਹੇਗਾ ਕਿ ਸਰਕਾਰ ਦੇ ਲੋਕਾਂ ਨੂੰ ਬੰਧਕ ਬਣਾ ਕੇ ਪੂਰੇ ਸੂਬੇ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾਵੇ ਅਤੇ ਦਹਿਸ਼ਤ ਵਧਾ ਦਿੱਤੀ ਜਾਵੇ, ਇਹ ਕਿਸੇ ਵੀ ਤਰਾਂ ਅੰਦੋਲਨ ਨਹੀਂ ਮੰਨਿਆ ਜਾ ਸਕਦਾ।
ਹੁਣ ਖੇਤੀ ਕਨੂੰਨਾਂ ਦੇ ਹੱਕ ਚ ਵੀ ਹੋਵੇਗਾ ਅੰਦੋਲਨ?

Comment here