ਖਬਰਾਂ

ਆਖਰ ਮਿਲ ਗਈ ਸਿੱਧੂ ਨੂੰ ਪ੍ਰਧਾਨਗੀ, ਪਰ ਕੈਪਟਨ ਨਾਖੁਸ਼

ਚੰਡੀਗੜ੍ਹ- ਕਈ ਦਿਨਾਂ ਦੀ ਕਿਚ ਮਿਚ ਮਗਰੋਂ ਆਖਰ ਪੰਜਾਬ ਕਾਂਗਰਸ ’ਚ ਖਿੱਚੋਤਾਣ ਵਿਚਕਾਰ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਚਾਰ ਕਾਰਜਕਾਰੀ ਪ੍ਰਧਾਨ ਵੀ ਬਣਾਏ ਗਏ ਹਨ। ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਹੋਣਗੇ। ਕਾਂਗਰਸ ਹਾਈ ਕਮਾਨ ਵੱਲੋਂ ਥੋੜ੍ਹੀ ਦੇਰ ਪਹਿਲਾਂ ਇਸ ਦਾ ਐਲਾਨ ਕੀਤਾ ਗਿਆ ਹੈ। ਪਵਨ ਗੋਇਲ ਪਲਾਨਿੰਗ ਬੋਰਡ ਫਰੀਦਕੋਟ ਦੇ ਚੇਅਰਮੈਨ ਹਨ। ਪੁਰਾਣੇ ਕਾਂਗਰਸੀ ਹਨ। ਡੈਨੀ ਵਿਧਾਇਕ ਅਤੇ ਦਲਿਤ ਨੇਤਾ ਹਨ।ਇਸ ਤੋਂ ਪਹਿਲੇ ਦਿਨਾਂ ’ਚ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿਧਾਇਕਾਂ ਅਤੇ ਆਗੂਆਂ ਨਾਲ ਮੁਲਾਕਾਤ ਕਰ ਕੇ ਆਪਣੀ ਤਾਕਤ ਵਧਾਉਣ ’ਚ ਲੱਗੇ ਰਹੇ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਲਈ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਖ਼ੁਦ ਕਮਾਨ ਸੰਭਾਲ ਲਈ ਸੀ। ਸੋਨੀਆ ਗਾਂਧੀ ਨੇ ਕਾਂਗਰਸ ਦੇ ਸਾਂਸਦ ਤੇ ਆਗੂਆਂ ਨੂੰ ਫੋਨ ਕੀਤਾ ਸੀ। ਇਸ ਤੋਂ ਬਾਅਦ ਸਿੱਧੂ ਦਾ ਵਿਰੋਧ ਕਰ ਰਹੇ ਆਗੂਆਂ ਦੇ ਸੁਰ ਨਰਮ ਪੈ ਗਏ ਸਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿੱਧੂ ਦੇ ਮਾਮਲੇ ’ਚ ਹਾਈ ਕਮਾਨ ਦੇ ਫ਼ੈਸਲੇ ਮੰਨਣ ਦੀ ਗੱਲ ਆਖੀ ਸੀ। ਪਰ ਇਸ ਦੇ ਨਾਲ ਹੀ ਚਰਚਾ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਾਈਕਮਾਂਡ ਦੇ ਇਸ ਫੈਸਲੇ ਤੋਂ ਨਾਖੁਸ਼ ਹਨ ਤੇ ਅੱਜ 11 ਵਜੇ ਉਹਨਾਂ ਨੇ ਮੀਟਿੰਗ ਵੀ ਸੱਦੀ ਹੈ। ਦੂਜੇ ਪਾਸੇ ਨਵਜੋਤ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਹੈ, ਜਿਸ ਤੋੰ ਲਗਦਾ ਹੈ ਕਿ ਵਡੀ ਗਿਣਤੀ ਕਾਂਗਰਸੀ 80 ਸਾਲਾ ਕੈਪਟਨ ਦੇ ਮੁਕਾਬਲੇ 57 ਸਾਲਾ ਨਵਜੋਤ ਨੂੰ ਜਿਆਦਾ ਦਮਦਾਰ ਸਮਝ ਰਹੇ ਹਨ।

Comment here