ਅਜਬ ਗਜਬ

ਐਸਾ ਭੀ ਹੋਤਾ ਹੈ… ਨਵਵਿਆਹੇ ਜੋੜੇ ਦੇ 3 ਦਿਨ ਟਾਇਲਟ ਜਾਣ ਤੇ ਪਾਬੰਦੀ ਦਾ ਰਿਵਾਜ਼?

ਪੜ ਸੁਣ ਕੇ ਹੈਰਾਨ ਵੀ ਹੋਵੋਗੇ ਤੇ ਹੱਸੋਗੇ ਵੀ ਕਿ ਆਹ ਕੀ ਰਿਵਾਜ਼ ਹੋਇਆ, ਵਿਆਹੇ ਜੋੜੇ ਨੂੰ ਟਾਇਲਟ ਹੀ ਨਾ ਜਾਣ ਦਿਓ, ਉਹ ਵੀ ਤਿੰਨ ਦਿਨ..। ਹਰੇਕ ਧਰਮ, ਭਾਈਚਾਰੇ ਤੇ ਦੇਸ਼ ਵਿਚ ਵਿਆਹ ਨੂੰ ਲੈ ਕੇ ਵੱਖ-ਵੱਖ ਰੀਤੀ-ਰਿਵਾਜ ਹੁੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਵਿਚ ਇਕ ਅਜਿਹਾ ਦੇਸ਼ ਹੈ ਜਿੱਥੇ ਵਿਆਹ ਤੋਂ ਬਾਅਦ ਤਿੰਨ ਦਿਨਾਂ ਤਕ ਲਾੜਾ-ਲਾੜੀ ਟਾਇਲਟ ਨਹੀਂ ਜਾ ਸਕਦੇ।  ਵਿਆਹ ਤੋਂ ਬਾਅਦ ਇਹ ਅਨੋਖੀ ਰਸਮ ਇੰਡੋਨੇਸ਼ੀਆ ਦੇ ਟੀਡੌਂਗ ਨਾਂ ਦੇ ਭਾਈਚਾਰੇ’ਚ ਨਿਭਾਈ ਜਾਂਦੀ ਹੈ। ਟੀਡੌਂਗ ਬਰਾਦਰੀ ਦੇ ਲੋਕ ਇਸ ਰਸਮ ਨੂੰ ਕਾਫੀ ਮਹੱਤਵਪੂਰਨ ਸਮਝਦੇ ਹਨ, ਤੇ ਇਸ ਰਸਮ ਨੂੰ ਉਹ ਪੂਰੀ ਸੰਜੀਦਗੀ ਨਾਲ ਨਿਭਾਉਂਦੇ ਹਨ। ਇਸ ਰਿਵਾਜ ਪਿੱਛੇ ਮਾਨਤਾ ਹੈ ਕਿ ਵਿਆਹ ਇਕ ਪਵਿੱਤਰ ਤਿਉਹਾਰ ਹੁੰਦਾ ਹੈ ਜੇਕਰ ਲਾੜਾ-ਲਾੜੀ ਪਖਾਨੇ ਜਾਂਦੇ ਹਨ ਤਾਂ ਉਨ੍ਹਾਂ ਦੀ ਪਵਿੱਤਰਤਾ ਭੰਗ ਹੁੰਦੀ ਹੈ ਤੇ ਉਹ ਅਸ਼ੁੱਧ ਹੋ ਜਾਂਦੇ ਹਨ, ਇਸ ਲਈ ਵਿਆਹ ਦੇ ਤਿੰਨ ਦਿਨ ਤਕ ਲਾੜਾ-ਲਾੜੀ ਦੇ ਪਖਾਨੇ ਜਾਣ ‘ਤੇ ਪਾਬੰਦੀ ਰਹਿੰਦੀ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਅਪਸ਼ਗੁਨ ਮੰਨਦੇ ਹਨ।ਇਸ ਰਸਮ ਨੂੰ ਨਿਭਾਉਣ ਦੇ ਪਿੱਛੇ ਇਕ ਹੋਰ ਕਾਰਨ ਹੈ ਕਿ ਨਵ-ਵਿਆਹੁਤਾ ਜੋੜਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣਾ। ਇਸ ਬਰਾਦਰੀ ਦੇ ਲੋਕਾਂ ਦੀਆਂ ਮਾਨਤਾਵਾਂ ਅਨੁਸਾਰ ਜਿੱਥੇ ਮਲ ਤਿਆਗ ਕੀਤਾ ਜਾਂਦਾ ਹੈ ਉੱਥੇ ਹੀ ਗੰਦਗੀ ਹੁੰਦੀ ਹੈ, ਜਿਸ ਕਾਰਨ ਉੱਥੇ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ। ਜੇਕਰ ਲਾੜਾ-ਲਾੜੀ ਵਿਆਹ ਦੇ ਤੁਰੰਤ ਬਾਅਦ ਪਖਾਨੇ ਜਾਂਦੇ ਹਨ ਤਾਂ ਉਨ੍ਹਾਂ ‘ਤੇ ਨਕਾਰਾਤਮਕਤਾ ਦਾ ਅਸਰ ਹੋ ਸਕਦਾ ਹੈ। ਜਿਸ ਨਾਲ ਉਨ੍ਹਾਂ ਦੇ ਵਿਆਹੁਤਾ ਜੀਵਨ ‘ਚ ਪਰੇਸ਼ਾਨੀਆਂ ਆ ਸਕਦੀਆਂ ਹਨ, ਰਿਸ਼ਤੇ ਵਿਚ ਤਰੋੜ ਪੈ ਸਕਦੀ ਹੈ ਤੇ ਨਵ-ਵਿਆਹੇ ਜੋੜੇ ਦਾ ਵਿਆਹ ਟੁੱਟ ਸਕਦਾ ਹੈ।  ਦੋਵਾਂ ‘ਚੋਂ ਕਿਸੇ ਇਕ ਦੀ ਜਾਨ ‘ਤੇ ਖ਼ਤਰਾ ਹੋ ਸਕਦਾ ਹੈ ਜਿਸ ਨਾਲ ਉਨ੍ਹਾਂ ਦੀ ਨਵੀ ਵਿਆਹੀ ਜ਼ਿੰਦਗੀ ਨਸ਼ਟ ਹੋ ਸਕਦੀ ਹੈ। ਵਿਆਹ ਦੇ ਤਿੰਨ ਦਿਨਾਂ ਤਕ ਲਾੜਾਲਾੜੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਉਹ ਰਸਮ ਚੰਗੀ ਤਰ੍ਹਾਂ ਨਿਭਾਅ ਸਕਣ, ਇਸ ਦੇ ਲਈ ਉਨ੍ਹਾਂ ਨੂੰ ਘੱਟ ਖਾਣਾ-ਪੀਣਾ ਦਿੱਤਾ ਜਾਂਦਾ ਹੈ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਹ ਪਖਾਨੇ ਨਾ ਜਾਣ। ਇੱਥੇ ਇਹ ਰਸਮ ਬਹੁਤ ਹੀ ਸਖਤਾਈ ਨਾਲ ਨਿਭਾਈ ਜਾਂਦੀ ਹੈ। ਇਸ ਧਰਤੀ ਤੇ ਅਜੇ ਵੀ ਇਹ ਕੁਝ ਵਾਪਰਦਾ ਹੈ, ਹੈਰਾਨੀ ਹੁੰਦੀ ਹੈ ਨਾ…

Comment here