ਅਪਰਾਧਖਬਰਾਂ

15 ਸਾਲਾ ਬੱਚੀ ਦੀ ਕਈ ਮਹੀਨੇ ਪੱਤ ਰੋਲੀ ਗਈ

33 ਖਿਲਾਫ਼ ਮਾਮਲਾ ਦਰਜ, 26 ਗ੍ਰਿਫ਼ਤਾਰ

ਇੱਕ ਰੇਪਿਸਟ ਨੂੰ ਫਾਂਸੀ-ਬੱਚੀ ਨਾ ਕੁਕਰਮ ਕਰਕੇ ਜਿਉਂਦੀ ਨੂੰ ਸਾੜਿਆ ਸੀ

ਠਾਣੇ- ਮਹਾਰਾਸ਼ਟਰ ਵਿੱਚ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ ਬੱਚੀ ਨਾਲ ਕਰੀਬ ਅੱਠ ਮਹੀਨਿਆਂ ਤੱਕ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਰਿਹਾ। ਇਸ ਮਾਮਲੇ  ਵਿਚ ਠਾਣੇ ਪੁਲਿਸ ਨੇ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਇੱਕ 15 ਸਾਲਾ ਲੜਕੀ ਨਾਲ ਕਈ ਵਾਰ ਸਮੂਹਿਕ ਜਬਰ-ਜਨਾਹ ਕਰਨ ਦੇ ਲਈ 2 ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਦੇ ਸਬੰਧ ਵਿੱਚ ਹੁਣ ਤੱਕ ਕੁੱਲ 33 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਗ੍ਰਿਫਤਾਰੀ ਲੜਕੀ ਵੱਲੋਂ ਪੁਲਿਸ ਨੂੰ ਇਸ ਭਿਆਨਕ ਘਟਨਾ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਹੋਈ ਹੈ। ਇਹ ਸ਼ਿਕਾਇਤ ਕਲਿਆਣ ਦੇ ਡੋਂਬਿਵਲੀ ਦੇ ਮਾਨਪਾੜਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ। ਪੀੜਤਾ ਦੀ ਸ਼ਿਕਾਇਤ ਦੇ ਅਨੁਸਾਰ, ਮਾਨਪਾੜਾ ਪੁਲਿਸ ਨੇ  33 ਦੋਸ਼ੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 376 (ਬਲਾਤਕਾਰ), 376 (ਐਨ) (ਵਾਰ-ਵਾਰ ਬਲਾਤਕਾਰ), 376 (ਡੀ) (ਸਮੂਹਿਕ ਜਬਰ-ਜਨਾਹ), 376(16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਜਬਰ-ਜਨਾਹ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਵਿਵਸਥਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਇਸ ਸਾਲ 29 ਜਨਵਰੀ ਅਤੇ 22 ਸਤੰਬਰ ਦੇ ਵਿਚਕਾਰ ਵਾਪਰੀ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਜਨਵਰੀ ਵਿੱਚ ਲੜਕੀ ਦੇ ਪ੍ਰੇਮੀ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਘਟਨਾ ਦਾ ਇੱਕ ਵੀਡੀਓ ਬਣਾਇਆ। ਉਸ ਨੇ ਉਸ ਵੀਡੀਓ ਦੇ ਅਧਾਰ ‘ਤੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ, ਉਸਦੇ ਦੋਸਤਾਂ ਅਤੇ ਜਾਣਕਾਰਾਂ ਨੇ ਘੱਟੋ-ਘੱਟ ਚਾਰ ਤੋਂ ਪੰਜ ਮੌਕਿਆਂ ‘ਤੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਜ਼ਿਲੇ ਦੇ ਡੋਂਬਿਵਲੀ, ਬਦਲਾਪੁਰ, ਮੁਰਬਾਦ ਅਤੇ ਰਬਾਲੇ ਸਮੇਤ ਵੱਖ-ਵੱਖ ਥਾਵਾਂ ‘ਤੇ ਮੌਕਿਆਂ ‘ਤੇ ਦੱਤਾਤ੍ਰੇਯ ਕਰਾਲੇ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਲਈ ਏਸੀਪੀ ਸੋਨਾਲੀ ਢੋਲੇ ਦੇ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਅਪਰਾਧ ਵਿੱਚ ਸ਼ਾਮਲ ਹੋਰ ਦੋਸ਼ੀਆਂ ਨੂੰ ਫੜਨ ਲਈ ਖੋਜ ਜਾਰੀ ਹੈ।

ਨਾਬਾਲਿਗਾ ਨਾਲ ਜਬਰ ਜਨਾਹ ਤੇ ਜ਼ਿੰਦਾ ਸਾੜਨ ਵਾਲੇ ਨੂੰ ਫਾਂਸੀ

ਹਾਥਰਸ- ਤੇਰਾਂ ਸਾਲਾ ਨਾਬਾਲਿਗਾ ਨਾਲ ਜਬਰ ਜਨਾਹ ਤੇ ਉਸ ਨੂੰ ਜ਼ਿੰਦਾ ਸਾੜਨ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ’ਤੇ ਵਿਸ਼ੇਸ਼ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਕਰੀਬ ਢਾਈ ਸਾਲ ਪੁਰਾਣੇ ਕਾਂਡ ’ਚ ਕੋਰਟ ’ਚ ਦੋਸ਼ੀ ’ਤੇ ਇਕ ਲੱਖ 65 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਘਟਨਾ ਯੂਪੀ ਦੇ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ ਦੀ ਹੈ। ਪੀੜਤਾ ਦੇ ਪਿਤਾ ਨੇ 16 ਅਪ੍ਰੈਲ, 2019 ਨੂੰ ਕੇਸ ਦਰਜ ਕਰਵਾਇਆ ਸੀ। ਦੋਸ਼ ਸੀ ਕਿ 15 ਅਪ੍ਰੈਲ ਨੂੰ ਉਹ ਤੇ ਪਤਨੀ ਬਾਹਰ ਗਏ ਸਨ। ਘਰ ਉਸ ਦੀ ਧੀ ਤੇ ਸੱਸ (ਪੀੜਤਾ ਦੀ ਨਾਨੀ) ਸਨ। ਰਾਤ ਕਰੀਬ 10 ਵਜੇ ਮੋਨੂ ਠਾਕੁਰ ਘਰ ਆ ਗਿਆ ਤੇ ਜਬਰ ਜਨਾਹ ਦੀ ਕੋਸ਼ਿਸ਼ ਕਰਨ ਲੱਗਿਆ। ਵਿਰੋਧ ਕਰਨ ’ਤੇ ਉਸ ’ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ। ਪੀੜਤਾ ਨੂੰ ਗੰਭੀਰ ਹਾਲਤ ’ਚ ਅਲੀਗੜ੍ਹ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ। ਤਹਿਰੀਰ ਦੇ ਆਧਾਰ ’ਤੇ ਪੁਲਿਸ ਨੇ ਮੋਨੂ ਠਾਕੁਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਸਪਤਾਲ ’ਚ 17 ਦਿਨ ਬਾਅਦ ਕੁੜੀ ਦੀ ਮੌਤ ਹੋ ਗਈ ਸੀ।

Comment here