ਸਿਆਸਤਖਬਰਾਂਚਲੰਤ ਮਾਮਲੇ

ਭਾਰਤ ਸ਼੍ਰੀਲੰਕਾ ਦੀ ਅਰਥਵਿਵਸਥਾ ਨੂੰ ਕਰੇਗਾ ਉਤਸ਼ਾਹਿਤ : ਜੈਸ਼ੰਕਰ

ਕੋਲੰਬੋ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਸ਼੍ਰੀਲੰਕਾ ਦੀ ਅਰਥਵਿਵਸਥਾ ਖਾਸ ਕਰ ਕੇ ਊਰਜਾ, ਸੈਰ-ਸਪਾਟਾ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿਚ ਹੋਰ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਕੋਲੰਬੋ ਆਉਣ ਦਾ ਮੇਰਾ ਪਹਿਲਾ ਉਦੇਸ਼ ਇਸ ਔਖੇ ਸਮੇਂ ਵਿਚ ਸ਼੍ਰੀਲੰਕਾ ਨਾਲ ਭਾਰਤ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਦ੍ਰਿੜਤਾ ਨਾਲ ਮਹਿਸੂਸ ਕੀਤਾ ਕਿ ਸ਼੍ਰੀਲੰਕਾ ਦੇ ਲੈਣਦਾਰਾਂ ਨੂੰ ਆਪਣੀ ਵਸੂਲੀ ਦੀ ਸਹੂਲਤ ਲਈ ਸਰਗਰਮ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਪਿਛਲੇ ਸਾਲ 3.9 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਪ੍ਰਦਾਨ ਕਰਨ ਅਤੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਟਾਪੂ ਦੇਸ਼ ਨੂੰ ਕਰਜ਼ੇ ਦੇ ਪੁਨਰਗਠਨ ਦਾ ਭਰੋਸਾ ਦੇਣ ਵਰਗੇ ਕਦਮਾਂ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਸ਼੍ਰੀਲੰਕਾ ਨੂੰ ਆਰਥਿਕ ਸੰਕਟ ’ਤੇ ਕਾਬੂ ਪਾਉਣ ਵਿਚ ਮਦਦ ਕਰਨ ਲਈ ਭਾਰਤ ਨੇ ‘ਕ੍ਰੈਡਿਟ’ ਅਤੇ ‘ਰੋਲਓਵਰ’ ਦੇ ਰੂਪ ਵਿਚ ਲਗਭਗ ਚਾਰ ਬਿਲੀਅਨ ਡਾਲਰ ਦਿੱਤੇ ਹਨ।

Comment here