ਸਿਹਤ-ਖਬਰਾਂਖਬਰਾਂਦੁਨੀਆ

ਪੁਰਸ਼ਾਂ ਵਿਚ ਵਾਲ਼ਾਂ ਦੇ ਝੜਨ ਦਾ ਕਾਰਣ ਇਹ ਪਾਪੂਲਰ ਡ੍ਰਿੰਕਸ!

ਲੰਡਨ-ਦੀ ਇੰਡੀਪੈਂਡਟ ਡਾਟ ਕੋ ਡਾਟ ਯੂਕੇ ਅਨੁਸਾਰ ਵਾਲਾਂ ਦੇ ਝੜਨ ਵਿਚ ਜੈਨੇਟਿਕ ਤੇ ਵਾਤਾਵਰਣਕ ਕਾਰਨਾਂ ਦੀ ਭੂਮਿਕਾ ਹੁੰਦੀ ਹੈ, ਪਰ ਡਾਕਟਰਾਂ ਨੇ ਹਾਲ ਹੀ ਵਿਚ ਖੋਜ ਕੀਤੀ ਹੈ ਕਿ ਕੁਝ ਅਜਿਹੇ ਡਰਿੰਕਸ ਹਨ ਜੋ ਮਰਦਾਂ ਵਿੱਚ ਗੰਜੇਪਣ ਦੇ ਜੋਖ਼ਮ ਨੂੰ 30 ਪ੍ਰਤੀਸ਼ਤ ਤਕ ਵਧਾਉਂਦੇ ਹਨ। ਬੀਜਿੰਗ ਦੀ ਸਿੰਹੁਆ ਯੂਨੀਵਰਸਿਟੀ ਦੇ ਮਾਹਿਰਾਂ ਮੁਤਾਬਕ ਜੋ ਪੁਰਸ਼ ਰੋਜ਼ਾਨਾ ਮਿੱਠੀ ਚਾਹ, ਕੌਫੀ ਜਾਂ ਐਨਰਜੀ ਡਰਿੰਕਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਵਾਲ ਝੜਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਖੋਜਕਾਰਾਂ ਨੇ ਕਿਹਾ ਕਿ ਜੋ ਪੁਰਸ਼ ਹਫ਼ਤੇ ਵਿਚ ਇੱਕ ਤੋਂ ਤਿੰਨ ਲੀਟਰ ਚਾਹ, ਕੌਫੀ ਜਾਂ ਐਨਰਜੀ ਡ੍ਰਿੰਕ ਪੀਂਦੇ ਹਨ, ਉਨ੍ਹਾਂ ਵਿੱਚ ਵੀ ਵਾਲ ਝੜਨ ਦਾ ਖ਼ਤਰਾ ਵਧ ਜਾਂਦਾ ਹੈ।
ਜਿਹੜੇ ਲੋਕ ਇਕ ਦਿਨ ਵਿੱਚ ਇੱਕ ਤੋਂ ਵੱਧ ਮਿੱਠੇ ਵਾਲੇ ਡਰਿੰਕ ਪੀਂਦੇ ਹਨ, ਉਨ੍ਹਾਂ ਵਿੱਚ ਵਾਲਾਂ ਦੇ ਝੜਨ ਦਾ ਖ਼ਤਰਾ 42 ਪ੍ਰਤੀਸ਼ਤ ਵਧ ਜਾਂਦਾ ਹੈ। ਸਟੱਡੀ ਲਈ, ਮਾਹਿਰਾਂ ਨੇ ਚਾਰ ਮਹੀਨਿਆਂ ਲਈ 18 ਤੋਂ 45 ਸਾਲ ਦੀ ਉਮਰ ਦੇ 1,000 ਚੀਨੀ ਪੁਰਸ਼ਾਂ ’ਤੇ ਅਧਿਐਨ ਕੀਤਾ। ਇਸ ਦੌਰਾਨ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਤੇ ਮਾਨਸਿਕ ਸਿਹਤ ਦੇ ਇਤਿਹਾਸ ਦਾ ਵੀ ਪਤਾ ਲਗਾਇਆ। ਇਹ ਪਾਇਆ ਗਿਆ ਕਿ ਜੋ ਪੁਰਸ਼ ਜ਼ਿਆਦਾ ਫਾਸਟ ਫੂਡ ਤੇ ਘੱਟ ਸਬਜ਼ੀਆਂ ਖਾਂਦੇ ਹਨ, ਉਨ੍ਹਾਂ ਦੇ ਵਾਲ ਝੜਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਨਾਲ ਹੀ ਇਹ ਵੀ ਦੇਖਿਆ ਗਿਆ ਕਿ ਜੋ ਲੋਕ ਬੇਚੈਨੀ ਜਾਂ ਘਬਰਾਹਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਨ੍ਹਾਂ ਵਿੱਚ ਵਾਲਾਂ ਦਾ ਝੜਨਾ ਵੀ ਵੱਧ ਸਕਦਾ ਹੈ। ਪਹਿਲਾਂ ਵੀ ਕਈ ਅਜਿਹੇ ਅਧਿਐਨ ਹੋਏ ਹਨ, ਜੋ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਸਿਹਤਮੰਦ ਖੁਰਾਕ ਵਾਲਾਂ ਨੂੰ ਸੁੰਦਰ ਬਣਾਉਣ ਦਾ ਕੰਮ ਕਰਦੀ ਹੈ ਅਤੇ ਵਾਲਾਂ ਦੇ ਝੜਨ ਦੇ ਖ਼ਤਰੇ ਨੂੰ ਘਟਾਉਂਦੀ ਹੈ।
ਨੈਸ਼ਨਲ ਹੈਲਥ ਸਰਵਿਸਿਜ਼ ਅਨੁਸਾਰ, ਵਾਲ ਝੜਨਾ ਆਮ ਗੱਲ ਹੈ। ਜੇਕਰ ਤੁਸੀਂ ਰੋਜ਼ਾਨਾ 50-100 ਵਾਲ ਝੜਦੇ ਹਨ, ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ। ਜੇਕਰ ਵਾਲ ਬਹੁਤ ਜ਼ਿਆਦਾ ਝੜਦੇ ਹਨ, ਜਾਂ ਖੋਪੜੀ ’ਤੇ ਗੰਜੇਪਣ ਦੇ ਪੈਚ ਆ ਜਾਣ ਤਾਂ ਤੁਹਾਨੂੰ ਇਸ ਬਾਰੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੌਲਡ ਪੈਚੇਜ਼ ਨਾਲ ਖੁਜਲੀ ਤੇ ਜਲਨ ਹੋਣ ’ਤੇ ਤੁਹਾਨੂੰ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Comment here